ਬ੍ਰਿਟੇਨ ਦੀ ਮਹਾਰਾਣੀ ਨਾਲੋਂ ਕਿਤੇ ਵੱਧ ਅਮੀਰ ਹੈ ਰਿਸ਼ੀ ਸੁਨਕ ਦੀ ਪਤਨੀ

Tuesday, Oct 25, 2022 - 01:05 PM (IST)

ਬ੍ਰਿਟੇਨ ਦੀ ਮਹਾਰਾਣੀ ਨਾਲੋਂ ਕਿਤੇ ਵੱਧ ਅਮੀਰ ਹੈ ਰਿਸ਼ੀ ਸੁਨਕ ਦੀ ਪਤਨੀ

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤੀ ਮੂਲ ਦੇ ਰਿਸ਼ੀ ਸੁਨਕ ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਸੁਨਕ ਭਾਵੇਂ ਬ੍ਰਿਟੇਨ ਵਿੱਚ ਪੈਦਾ ਹੋਇਆ ਪਰ ਉਸ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਸੁਨਕ ਦੇ ਦਾਦਾ-ਦਾਦੀ ਭਾਰਤ ਵਿੱਚ ਪੈਦਾ ਹੋਏ ਸਨ। ਬਾਅਦ ਵਿੱਚ ਉਹ ਪੂਰਬੀ ਅਫਰੀਕਾ ਚਲਾ ਗਿਆ। ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਨਕ ਦੀ ਪਤਨੀ ਅਕਸ਼ਾ ਮੂਰਤੀ 42 ਸਾਲ ਦੀ ਹੈ। ਇਨਫੋਸਿਸ ਵਿੱਚ ਉਸ ਦੇ ਲਗਭਗ ਇੱਕ ਅਰਬ ਡਾਲਰ ਦੇ ਸ਼ੇਅਰ ਹਨ, ਜਿਸ ਦੀ ਕੀਮਤ ਕਰੀਬ 76000 ਕਰੋੜ ਰੁਪਏ ਦੇ ਕਰੀਬ ਹੈ। ਜਿਸ ਕਾਰਨ ਉਹ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਤੋਂ ਵੀ ਜ਼ਿਆਦਾ ਅਮੀਰ ਹੈ।

ਰਿਸ਼ੀ ਸੁਨਕ ਦੀ ਮੁਲਾਕਾਤ ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਨਾਲ ਉਦੋਂ ਹੋਈ, ਜਦੋਂ ਉਹ ਸਟੈਨਫੋਰਡ ਯੂਨੀਵਰਸਿਟੀ ਵਿੱਚ ਐਮਬੀਏ ਕਰ ਰਿਹਾ ਸੀ। ਇਸ ਤੋਂ ਬਾਅਦ ਦੋਹਾਂ ਦੀ ਦੋਸਤੀ ਹੋ ਗਈ ਅਤੇ 2009 'ਚ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਰਿਸ਼ੀ ਸੁਨਕ ਅਤੇ ਅਕਸ਼ਾ ਦੀਆਂ ਦੋ ਬੇਟੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਹਨ। ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਮਹਾਰਾਣੀ ਕੋਲ ਇਸ ਸਮੇਂ 460 ਮਿਲੀਅਨ ਡਾਲਰ ਦੀ ਜਾਇਦਾਦ ਹੈ। ਇਸ ਹਿਸਾਬ ਨਾਲ ਅਕਸ਼ਾ ਮੂਰਤੀ ਬ੍ਰਿਟੇਨ ਦੀ ਮਹਾਰਾਣੀ ਨਾਲੋਂ ਦੁੱਗਣੀ ਅਮੀਰ ਹੈ। ਰਿਸ਼ੀ ਸੁਨਕ ਅਤੇ ਅਕਸ਼ਾ ਘੱਟੋ-ਘੱਟ ਚਾਰ ਜਾਇਦਾਦਾਂ ਦੇ ਮਾਲਕ ਹਨ, ਜਿਸ ਵਿੱਚ ਲੰਡਨ ਦੇ ਉੱਚੇ ਕੇਨਸਿੰਗਟਨ ਵਿੱਚ 7 ਮਿਲੀਅਨ ਪੌਂਡ ਦਾ ਪੰਜ ਬੈੱਡਰੂਮ ਵਾਲਾ ਘਰ ਅਤੇ ਸੈਂਟਾ ਮੋਨਿਕਾ, ਕੈਲੀਫੋਰਨੀਆ ਵਿੱਚ ਇੱਕ ਫਲੈਟ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਅਕਸ਼ਾ ਮੂਰਤੀ ਵੈਂਚਰ ਕੈਪੀਟਲ ਕੰਪਨੀ ਕੈਟਾਮਾਰਨ ਵੈਂਚਰਸ ਦੀ ਡਾਇਰੈਕਟਰ ਵੀ ਹੈ, ਜਿਸ ਦੀ ਸਥਾਪਨਾ ਉਸਨੇ ਸੁਨਕ ਦੇ ਨਾਲ 2013 ਵਿੱਚ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਮਹਾਰਾਜਾ ਚਾਰਲਸ ਨਾਲ ਮੁਲਾਕਾਤ ਮਗਰੋਂ ਸੁਨਕ ਅੱਜ ਹੀ ਲੈਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

ਰਿਸ਼ੀ ਸੁਨਕ ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ 2015 ਵਿੱਚ ਯੌਰਕਸ਼ਾਇਰ ਦੇ ਰਿਚਮੰਡ ਦੇ ਟੋਰੀ ਹਾਰਟਲੈਂਡ ਤੋਂ ਸੰਸਦ ਦੇ ਮੈਂਬਰ ਚੁਣੇ ਗਏ ਸਨ ਅਤੇ ਛੇਤੀ ਹੀ ਜੂਨੀਅਰ ਮੰਤਰੀ ਤੋਂ ਵਿੱਤ ਮੰਤਰੀ ਬਣ ਗਏ ਸਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਰੀਬ ਅੱਠ ਹਫ਼ਤੇ ਲੰਬੇ ਚੋਣ ਪ੍ਰਚਾਰ ਦੌਰਾਨ ਰਿਸ਼ੀ ਸੁਨਕ ਨੇ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ-ਭਾਰਤ ਸਬੰਧ ਮਹੱਤਵਪੂਰਨ ਹਨ। ਅਸੀਂ ਆਪਣੇ ਦੋਵਾਂ ਮੁਲਕਾਂ ਦਰਮਿਆਨ ਜਿਉਂਦੇ ਜਾਗਦੇ ਪੁਲ ਦੀ ਨੁਮਾਇੰਦਗੀ ਕਰਦੇ ਹਾਂ।ਸੁਨਕ ਨੇ ਕਿਹਾ ਸੀ ਕਿ  ਉਹ ਚਾਹੁੰਦਾ ਹੈ ਕਿ ਬ੍ਰਿਟੇਨ "ਭਾਰਤ ਤੋਂ ਸਿੱਖੇ"। ਉਸਨੇ ਕਿਹਾ ਸੀ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀਆਂ ਲਈ ਭਾਰਤ ਵਿੱਚ ਯਾਤਰਾ ਕਰਨਾ ਅਤੇ ਸਿੱਖਣਾ ਆਸਾਨ ਹੋਵੇ, ਸਾਡੀਆਂ ਕੰਪਨੀਆਂ ਅਤੇ ਭਾਰਤੀ ਕੰਪਨੀਆਂ ਲਈ ਇੱਕ ਦੂਜੇ ਨਾਲ ਕੰਮ ਕਰਨਾ ਆਸਾਨ ਹੋਵੇ ਕਿਉਂਕਿ ਇਹ ਸਿਰਫ਼ ਇੱਕ ਤਰਫਾ ਰਿਸ਼ਤਾ ਨਹੀਂ ਹੈ। ਦੋ-ਪਾਸੜ ਰਿਸ਼ਤਾ ਹੈ ਅਤੇ ਇਹੋ ਜਿਹਾ ਬਦਲਾਅ ਹੈ ਜੋ ਮੈਂ ਉਸ ਰਿਸ਼ਤੇ ਵਿੱਚ ਲਿਆਉਣਾ ਚਾਹੁੰਦਾ ਹਾਂ।

ਸੁਨਕ ਦੀਆਂ ਦੋ ਬੇਟੀਆਂ ਹਨ- ਕ੍ਰਿਸ਼ਨਾ ਅਤੇ ਅਨੁਸ਼ਕਾ। ਸੁਨਕ ਦੀ ਪਤਨੀ ਅਕਸ਼ਾ ਮੂਰਤੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਅਤੇ ਲੇਖਕ ਸੁਧਾ ਮੂਰਤੀ ਦੀ ਧੀ ਹੈ। ਸੁਨਕ ਦੇ ਪਿਤਾ ਯਸ਼ਵੀਰ ਇੱਕ ਸੇਵਾਮੁਕਤ ਡਾਕਟਰ ਹਨ ਜਦੋਂ ਕਿ ਉਸਦੀ ਮਾਂ ਊਸ਼ਾ ਸੁਨਕ ਇੱਕ ਫਾਰਮਾਸਿਸਟ ਹੈ। ਸੁਨਕ ਨੇ ਟੈਲੀਵਿਜ਼ਨ 'ਤੇ ਬਹਿਸ ਦੌਰਾਨ ਕਿਹਾ ਸੀ ਕਿ ਮੇਰੇ ਸਹੁਰੇ ਕੋਲ ਕੁਝ ਨਹੀਂ ਸੀ, ਸਿਰਫ਼ ਇਕ ਸੁਪਨਾ ਅਤੇ ਕੁਝ ਸੌ ਪੌਂਡ ਜੋ ਉਨ੍ਹਾਂ ਨੂੰ ਮੇਰੀ ਸੱਸ ਦੀ ਬਚਤ ਤੋਂ ਮਿਲੇ ਸਨ। ਇਸ ਦੇ ਨਾਲ ਹੀ ਉਸ ਨੇ ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਵੱਧ ਸਨਮਾਨਿਤ ਕੰਪਨੀਆਂ ਵਿੱਚੋਂ ਇੱਕ ਬਣਾਈ ਜੋ ਇੱਥੇ ਬ੍ਰਿਟੇਨ ਵਿੱਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਸੁਨਕ ਜਦੋਂ ਸਾਂਸਦ ਬਣੇ ਸਨ ਤਾਂ ਉਹਨਾਂ ਨੇ ਹਾਊਸ ਆਫ ਕਾਮਨਜ਼ ਵਿਚ ਭਗਵਦ ਗੀਤਾ ਦੇ ਨਾਲ ਸਹੁੰ ਚੁੱਕੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News