ਰਿਸ਼ੀ ਸੁਨਕ ਨੇ ਆਪਣੀ ਪਾਰਟੀ ਖ਼ਿਲਾਫ਼ ''ਇਸਲਾਮੋਫੋਬੀਆ'' ਦੇ ਦੋਸ਼ਾਂ ਨੂੰ ਕੀਤਾ ਰੱਦ
Tuesday, Feb 27, 2024 - 05:38 PM (IST)
ਲੰਡਨ (ਭਾਸ਼ਾ) ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ 'ਇਸਲਾਮੋਫੋਬੀਆ' ਦੇ ਦੋਸ਼ਾਂ ਖ਼ਿਲਾਫ਼ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦਾ ਬਚਾਅ ਕਰਨ ਲਈ ਮਜਬੂਰ ਹੋਣਾ ਪਿਆ। 'ਇਸਲਾਮੋਫੋਬੀਆ' ਦਾ ਅਰਥ ਹੈ ਇਸਲਾਮ ਅਤੇ ਮੁਸਲਮਾਨਾਂ ਪ੍ਰਤੀ ਡਰ ਅਤੇ ਨਫ਼ਰਤ। ਲੰਡਨ ਦੇ ਮੇਅਰ ਸਾਦਿਕ ਖਾਨ ਖਿਲਾਫ ਟੋਰੀ ਸੰਸਦ ਮੈਂਬਰ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਲਗਾਤਾਰ ਸੁਰਖੀਆਂ ਬਣਿਆ ਹੋਇਆ ਹੈ। ਬ੍ਰਿਟਿਸ਼ ਭਾਰਤੀ ਨੇਤਾ ਨੂੰ ਉੱਤਰੀ ਇੰਗਲੈਂਡ ਵਿੱਚ ਬੀ.ਬੀ.ਸੀ ਦੇ ਇੱਕ ਰੇਡੀਓ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਕੀ ਕੰਜ਼ਰਵੇਟਿਵ ਪਾਰਟੀ ਵਿੱਚ 'ਇਸਲਾਮੋਫੋਬਿਕ ਰੁਝਾਨ' ਸਨ, ਜਦੋਂ ਐਮ.ਪੀ ਲੀ ਐਂਡਰਸਨ ਨੂੰ ਪਿਛਲੇ ਹਫ਼ਤੇ ਟੋਰੀ ਪਾਰਟੀ ਤੋਂ ਇਹ ਕਹਿ ਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿ 'ਇਸਲਾਮਵਾਦੀਆਂ ਦਾ ਪਾਕਿਸਤਾਨੀ ਮੂਲ ਦੇ ਖਾਨ 'ਤੇ 'ਨਿਯੰਤਰਣ' ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਅਦਾਲਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ 'ਚ ਠਹਿਰਾਇਆ ਦੋਸ਼ੀ
ਵਿਰੋਧੀ ਲੇਬਰ ਪਾਰਟੀ ਦੇ ਮੈਂਬਰ ਸਾਦਿਕ ਖਾਨ ਨੇ ਐਂਡਰਸਨ ਦੀਆਂ ਟਿੱਪਣੀਆਂ ਨੂੰ 'ਇਸਲਾਮੋਫੋਬਿਕ, ਨਸਲਵਾਦੀ ਅਤੇ ਇਸਲਾਮ ਵਿਰੋਧੀ' ਦੱਸਿਆ ਸੀ। ਸੁਨਕ 'ਤੇ ਇਸ ਮੁੱਦੇ ਨੂੰ ਸਿੱਧੇ ਤੌਰ 'ਤੇ ਹੱਲ ਕਰਨ ਅਤੇ ਆਪਣੇ ਸਾਬਕਾ ਪਾਰਟੀ ਸਹਿਯੋਗੀ ਦੁਆਰਾ ਕੀਤੀਆਂ ਟਿੱਪਣੀਆਂ ਦੀ ਨਿੰਦਾ ਕਰਨ ਦਾ ਦਬਾਅ ਵਧ ਰਿਹਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕਿ ਕੀ ਕੰਜ਼ਰਵੇਟਿਵ ਪਾਰਟੀ ਵਿੱਚ 'ਇਸਲਾਮੋਫੋਬੀਆ' ਦੀ ਸਮੱਸਿਆ ਹੈ, ਸੁਨਕ ਨੇ ਕਿਹਾ, "ਨਹੀਂ, ਬਿਲਕੁਲ ਨਹੀਂ।" ਮੈਨੂੰ ਲੱਗਦਾ ਹੈ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਖਾਸ ਤੌਰ 'ਤੇ ਸੰਸਦ ਲਈ ਚੁਣੇ ਗਏ ਲੋਕਾਂ ਦੀ, ਆਪਣੀ ਬਹਿਸ ਨੂੰ ਅਜਿਹੀ ਦਿਸ਼ਾ ਵੱਲ ਨਾ ਚਲਾਉਣ ਜੋ ਦੂਜਿਆਂ ਲਈ ਨੁਕਸਾਨਦੇਹ ਹੋਵੇ।'' ਲੀ ਐਂਡਰਸਨ ਦੇ ਵਿਵਾਦਿਤ ਬਿਆਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ, ''ਲੀ ਦੇ ਬਿਆਨ ਸਵੀਕਾਰਯੋਗ ਨਹੀਂ ਸਨ। ਉਹ ਗ਼ਲਤ ਸਨ ਅਤੇ ਇਸ ਲਈ ਉਨ੍ਹਾਂ ਨੇ ਉਸ ਨੂੰ ਮੁਅੱਤਲ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਸਰਕਾਰ ਦੇ ਸਖ਼ਤ ਕਦਮ ਕਾਰਨ ਕਸੂਤੇ ਘਿਰੇ ਭਾਰਤੀ, ਕਈਆਂ ਦੇ ਫਸ ਗਏ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।