ਬ੍ਰਿਟੇਨ ਦੇ ਅਗਲੇ PM ਦੀ ਦੌੜ 'ਚ ਰਿਸ਼ੀ ਸੁਨਕ ਸਭ ਤੋਂ ਅੱਗੇ, ਮੈਦਾਨ 'ਚ ਬਚੇ ਸਿਰਫ਼ ਚਾਰ ਵਿਰੋਧੀ

Tuesday, Jul 19, 2022 - 11:31 AM (IST)

ਲੰਡਨ (ਏਜੰਸੀ)- ਸਾਬਕਾ ਚਾਂਸਲਰ ਰਿਸ਼ੀ ਸੁਨਕ ਨੇ ਬੋਰਿਸ ਜਾਨਸਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਹਟਾਉਣ ਦੀ ਦੌੜ ਵਿੱਚ ਆਪਣੀ ਬੜ੍ਹਤ ਬਣ ਲਈ ਹੈ। ਉਨ੍ਹਾਂ ਨੂੰ ਸੰਸਦ ਦੇ ਟੋਰੀ ਮੈਂਬਰਾਂ ਵੱਲੋਂ ਵੋਟਿੰਗ ਦੇ ਤਾਜ਼ਾ ਦੌਰ ਵਿੱਚ 14 ਹੋਰ ਵੋਟਾਂ ਮਿਲੀਆਂ ਹਨ। 42 ਸਾਲਾ ਸੁਨਕ ਪਿਛਲੇ ਹਫ਼ਤੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਸੂਚੀ ਵਿੱਚ ਸਿਖ਼ਰ 'ਤੇ ਰਹੇ ਹਨ ਅਤੇ ਸੋਮਵਾਰ ਨੂੰ ਤੀਜੇ ਗੇੜ ਵਿੱਚ ਉਨ੍ਹਾਂ ਨੂੰ 115 ਵੋਟਾਂ ਮਿਲੀਆਂ, ਜਿਸ ਨਾਲ ਦੌੜ ਵਿੱਚ ਸਿਰਫ਼ ਚਾਰ ਉਮੀਦਵਾਰ ਰਹਿ ਗਏ। ਵਪਾਰ ਮੰਤਰੀ ਪੈਨੀ ਮੋਰਡੌਂਟ 82 ਵੋਟਾਂ ਨਾਲ ਦੂਜੇ ਸਥਾਨ 'ਤੇ ਹੈ, ਇਸ ਦੇ ਬਾਅਦ ਵਿਦੇਸ਼ ਮੰਤਰੀ ਲਿਜ਼ ਟਰਸ ਨੂੰ 71 ਵੋਟਾਂ ਮਿਲੀਆਂ ਹਨ ਅਤੇ ਸਾਬਕਾ ਸਮਾਨਤਾ ਮੰਤਰੀ ਕੈਮੀ ਬੈਡੇਨੋਚ ਨੂੰ 58 ਵੋਟਾਂ ਮਿਲੀਆਂ ਹਨ। ਟੋਰੀਜ਼ (ਕੰਜ਼ਰਵੇਟਿਵ ਪਾਰਟੀ) ਵਿਚ ਅਤੇ ਹਾਊਸ ਆਫ ਕਾਮਨਜ਼ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਟੌਮ ਤੁਗੇਂਦਹਟ ਨੇ ਪਿਛਲੀ ਵਾਰ ਮਿਲੀਆਂ 32 ਵਿਚੋਂ ਇਕ ਘੱਟ 31 ਵੋਟਾਂ ਹਾਸਲ ਕੀਤੀਆਂ ਅਤੇ ਮੁਕਾਬਲੇ ਤੋਂ ਬਾਹਰ ਹੋ ਗਏ।

ਇਹ ਵੀ ਪੜ੍ਹੋ: ਸਪੇਨ 'ਚ ਅੱਤ ਦੀ ਗ਼ਰਮੀ ਨੇ ਹਾਲੋਂ ਬੇਹਾਲ ਕੀਤੇ ਲੋਕ, ਲੂ ਲੱਗਣ ਕਾਰਨ 500 ਤੋਂ ਵਧੇਰੇ ਮੌਤਾਂ

ਚੌਥੇ ਗੇੜ ਦੀ ਵੋਟਿੰਗ ਮੰਗਲਵਾਰ ਯਾਨੀ ਅੱਜ ਹੋਵੇਗੀ, ਜਿਸ ਦੇ ਅੰਤ 'ਚ ਸਭ ਤੋਂ ਘੱਟ ਵੋਟਾਂ ਵਾਲੇ ਦੂਜੇ ਉਮੀਦਵਾਰ ਨੂੰ ਬਾਹਰ ਕਰ ਦਿੱਤਾ ਜਾਵੇਗਾ ਅਤੇ ਵੀਰਵਾਰ ਤੱਕ ਸਿਰਫ਼ 2 ਉਮੀਦਵਾਰ ਹੀ ਅੰਤਿਮ ਸੂਚੀ 'ਚ ਜਗ੍ਹਾ ਬਣਾ ਸਕਣਗੇ। ਸੁਨਕ ਨੂੰ ਪਿਛਲੇ ਗੇੜ ਵਿੱਚ 101 ਵੋਟਾਂ ਮਿਲੀਆਂ ਸਨ। ਉਨ੍ਹਾਂ ਨੂੰ ਵੋਟਿੰਗ ਦੇ ਤਾਜ਼ਾ ਦੌਰ ਵਿੱਚ 14 ਹੋਰ ਵੋਟਾਂ ਮਿਲੀਆਂ, ਜਦੋਂ ਕਿ ਮੋਰਡੌਂਟ ਨੇ ਪਿਛਲੇ ਹਫ਼ਤੇ ਦੂਜੇ ਵੋਟਿੰਗ ਗੇੜ ਵਿੱਚ ਹਾਸਲ 83 ਨਾਲੋਂ ਇੱਕ ਵੋਟ ਘੱਟ ਪ੍ਰਾਪਤ ਕੀਤੀ। ਟਰਸ ਨੇ ਆਪਣੇ ਅੰਕੜੇ ਵਿੱਚ ਸੁਧਾਰ ਕੀਤਾ ਹੈ ਅਤੇ 64 ਵੋਟਾਂ ਤੋਂ ਅੱਗੇ ਵੱਧ ਕੇ 71 'ਤੇ ਪਹੁੰਚ ਗਈ ਹੈ। ਦੂਜੇ ਪਾਸੇ, ਬੈਡੇਨੋਚ ਫਾਈਨਲ ਗੇੜ ਵਿੱਚ 49 ਦੇ ਅੰਕੜੇ ਤੋਂ ਵੱਧ ਕੇ 58 ਵੋਟਾਂ 'ਤੇ ਆ ਗਏ ਹਨ। ਜਾਦੂਈ ਅੰਕੜਾ 120 ਹੈ, ਉਮੀਦਵਾਰ ਨੂੰ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਘੱਟੋ-ਘੱਟ 120 ਸਹਿਯੋਗੀਆਂ ਦਾ ਸਮਰਥਨ ਪ੍ਰਾਪਤ ਕਰਨ ਦੇ ਨਾਲ ਟੋਰੀ ਮੈਂਬਰਸ਼ਿਪ ਵੋਟ ਲਈ ਮੁਕਾਬਲਾ ਕਰਦੇ ਹੋਏ 2 ਉਮੀਦਵਾਰਾਂ ਦੀ ਅੰਤਿਮ ਸੂਚੀ ਵਿਚ ਸਥਾਨ ਬਣਾਉਣਾ ਹੋਵੇਗਾ। ਇਸ ਹਫ਼ਤੇ ਆਖ਼ਰੀ ਕੁਝ ਗੇੜਾਂ ਦੀ ਵੋਟਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ: ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ 100 ਬਰਾਤੀਆਂ ਨਾਲ ਭਰੀ ਕਿਸ਼ਤੀ ਪਲਟੀ, 19 ਔਰਤਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News