ਬ੍ਰਿਟਿਸ਼ PM ਸੁਨਕ ਨੇ ਦੇਸ਼ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਦਿੱਤੀਆਂ ''ਈਦ'' ਦੀਆਂ ਸ਼ੁਭਕਾਮਨਾਵਾਂ

04/21/2023 3:47:17 PM

ਲੰਡਨ (ਭਾਸ਼ਾ) ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟਿਸ਼ ਮੁਸਲਿਮ ਭਾਈਚਾਰੇ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਈਦ ਦੀ ਵਧਾਈ ਦਿੱਤੀ। ਈਦ-ਉਲ-ਫਿਤਰ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਸੰਦੇਸ਼ ਵਿੱਚ ਸੁਨਕ ਨੇ ਕਿਹਾ ਕਿ ਉਹ ਈਦ ਮਨਾਉਣ ਲਈ ਡਾਊਨਿੰਗ ਸਟ੍ਰੀਟ ਵਿੱਚ ਬ੍ਰਿਟਿਸ਼ ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਹਰ ਸਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ 'ਤੇ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇੱਥੇ ਹੋਰ ਭਾਈਚਾਰਿਆਂ ਦੇ ਤਿਉਹਾਰਾਂ ’ਤੇ ਵੀ ਪ੍ਰੋਗਰਾਮ ਕਰਵਾਏ ਜਾਂਦੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਅਮਰੀਕਾ 'ਚ ਭਾਰਤੀ ਮੂਲ ਦੀ ਰਾਧਾ ਅਯੰਗਰ ਪਲੰਬ ਨੂੰ ਮਿਲਿਆ ਮਹੱਤਵਪੂਰਨ ਅਹੁਦਾ

ਸੁਨਕ ਨੇ ਕਿਹਾ ਕਿ, ''ਰਮਜ਼ਾਨ ਖ਼ਤਮ ਹੋਣ ਜਾ ਰਿਹਾ ਹੈ ਅਤੇ ਮੈਂ ਈਦ-ਉਲ-ਫਿਤਰ ਮੌਕੇ 'ਤੇ ਬ੍ਰਿਟੇਨ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਦਿਲੋਂ ਵਧਾਈਆਂ ਦੇਣਾ ਚਾਹੁੰਦਾ ਹਾਂ।'' 42 ਸਾਲਾ ਬ੍ਰਿਟਿਸ਼ ਭਾਰਤੀ ਨੇਤਾ ਨੇ ਕਿਹਾ ਕਿ ਜਿਵੇਂ ਕਿ ਪਰਿਵਾਰ ਅਤੇ ਦੋਸਤ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ, ਉਵੇਂ ਉਹ ਮੁਸਲਿਮ ਭਾਈਚਾਰੇ ਦੇ ਦੇਸ਼ ਲਈ "ਅਵਿਸ਼ਵਾਸ਼ਯੋਗ ਯੋਗਦਾਨ" ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੇਗਾ। ਉਸਨੇ ਅੱਗੇ ਕਿਹਾ ਕਿ “ਭਾਵੇਂ ਇਹ ਯੋਗਦਾਨ ਵਪਾਰ, ਖੇਡਾਂ, ਮੀਡੀਆ, ਸਾਡੀਆਂ ਜਨਤਕ ਸੇਵਾਵਾਂ ਜਾਂ ਬੇਸ਼ੱਕ ਸਾਡੀ NHS [ਰਾਸ਼ਟਰੀ ਸਿਹਤ ਸੇਵਾ] ਅਤੇ ਹਥਿਆਰਬੰਦ ਬਲਾਂ ਵਿੱਚ ਹੋਵੇ, ਬ੍ਰਿਟਿਸ਼ ਮੁਸਲਮਾਨ ਦੇਸ਼ ਨੂੰ ਸਫਲ ਬਣਾਉਣ ਵਿੱਚ ਮਦਦ ਕਰ ਰਹੇ ਹਨ। ਅੱਜ ਇਸ ਨੂੰ ਮਨਾਉਣ ਵਾਲੇ ਸਾਰਿਆਂ ਨੂੰ ਈਦ ਮੁਬਾਰਕ।''

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ। 


Vandana

Content Editor

Related News