ਭਾਰਤ ਦੌਰੇ ਤੋਂ ਪ੍ਰਭਾਵਿਤ ਹੋਏ ਰਿਸ਼ੀ ਸੁਨਕ, ਬ੍ਰਿਟੇਨ ਪਹੁੰਚ ਵੀਡੀਓ ਰਾਹੀਂ ਦਿਖਾਈਆਂ ਫੇਰੀ ਦੀਆਂ ਖ਼ਾਸ ਝਲਕੀਆਂ
Monday, Sep 11, 2023 - 04:30 PM (IST)
ਇੰਟਰਨੈਸ਼ਨਲ ਡੈਸਕ- ਦਿੱਲੀ 'ਚ ਆਯੋਜਿਤ ਜੀ-20 ਸੰਮੇਲਨ 'ਚ ਵਿਸ਼ਵ ਪੱਧਰ ਦੇ ਨੇਤਾਵਾਂ ਨੇ ਹਿੱਸਾ ਲਿਆ। ਦੋ ਦਿਨ ਦੇ ਇਸ ਪ੍ਰੋਗਰਾਮ ਤੋਂ ਬਾਅਦ ਲਗਭਗ ਸਾਰੇ ਨੇਤਾ ਆਪਣੇ ਦੇਸ਼ ਪਰਤ ਗਏ ਹਨ। ਬ੍ਰਿਟੇਨ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜੀ-20 ਸੰਮੇਲਨ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਰੀ ਕੀਤਾ ਹੈ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜੀ-20 ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਆਪਣੇ ਦੇਸ਼ ਪਰਤ ਆਏ ਹਨ। ਪੀ.ਐੱਮ ਸੁਨਕ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਦੌਰੇ ਦੀ ਝਲਕ ਦਿੱਤੀ ਹੈ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਜੀ-20 ਲਈ ਭਾਰਤ ਦਾ ਮਹੱਤਵਪੂਰਨ ਦੌਰਾ, ਇਹ ਵਿਸ਼ਵ ਮੰਚ 'ਤੇ ਬ੍ਰਿਟੇਨ ਲਈ ਯੋਗਦਾਨ ਹੈ।' ਵੀਡੀਓ ਦੀ ਸ਼ੁਰੂਆਤ ਦਿੱਲੀ ਦੀਆਂ ਗਲੀਆਂ 'ਚ ਉਨ੍ਹਾਂ ਦੇ ਆਉਣ ਨਾਲ ਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਰਾਹੀਂ ਅਕਸ਼ਰਧਾਮ ਮੰਦਰ ਦੀਆਂ ਤਸਵੀਰਾਂ ਦਿਖਾਈਆਂ। ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਨਾਲ ਅਕਸ਼ਰਧਾਮ ਮੰਦਰ ਦੇ ਦਰਸ਼ਨਾਂ ਲਈ ਆਏ ਸਨ। ਦੋਵਾਂ ਨੇ ਉੱਥੇ ਆਰਤੀ ਕੀਤੀ ਅਤੇ ਉੱਥੇ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਨੂੰ ਦੱਸਿਆ 'ਸਫਲ', PM ਮੋਦੀ ਨਾਲ ਲਈ ਸੈਲਫੀ
ਵੀਡੀਓ ਦੀ ਅਗਲੀ ਕਲਿੱਪ ਵਿੱਚ ਉਸਨੇ ਜੀ20 ਸੰਮੇਲਨ ਦਿਖਾਇਆ। ਵੀਡੀਓ 'ਚ ਮੁਲਾਕਾਤ ਦੀਆਂ ਕੁਝ ਝਲਕੀਆਂ ਦੇਖਣ ਨੂੰ ਮਿਲੀਆਂ। ਪੀ.ਐੱਮ ਮੋਦੀ ਨਾਲ ਦੁਵੱਲੀ ਮੁਲਾਕਾਤ ਦੀਆਂ ਤਸਵੀਰਾਂ ਵੀ ਦਿਖਾਈਆਂ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਿੰਗਾਪੁਰ, ਮਾਰੀਸ਼ਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਜੀ-20 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਮੁਲਾਕਾਤ ਕੀਤੀ। ਪੀ.ਐੱਮ ਸੁਨਕ ਦੇ ਇਸ ਦੌਰੇ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਉਨ੍ਹਾਂ ਦੇ ਨਾਲ ਸੀ।
ਜੀ-20 ਦਾ ਅਗਲਾ ਸੰਮੇਲਨ 2024 'ਚ ਬ੍ਰਾਜ਼ੀਲ 'ਚ
ਭਾਰਤ ਨੇ ਪਹਿਲੀ ਵਾਰ ਜੀ-20 ਸੰਮੇਲਨ ਦੀ ਪ੍ਰਧਾਨਗੀ ਕੀਤੀ ਹੈ। 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਆਯੋਜਿਤ ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਕਈ ਆਗੂਆਂ ਨੇ ਸ਼ਿਰਕਤ ਕੀਤੀ। ਇਸ ਸਾਲ ਅਫਰੀਕੀ ਸੰਘ ਨੂੰ ਜੀ-20 ਵਿੱਚ ਨਵੇਂ ਮੈਂਬਰ ਵਜੋਂ ਥਾਂ ਦਿੱਤੀ ਗਈ ਸੀ। ਹੁਣ ਇਸ ਕਾਨਫਰੰਸ ਦੀ ਅਗਲੀ ਮੀਟਿੰਗ 2024 ਵਿੱਚ ਹੋਵੇਗੀ, ਜਿਸ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਹੱਥਾਂ ਵਿੱਚ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।