ਇੰਗਲੈਂਡ ''ਚ ਹੋਏ 13 ਸਾਲਾਂ ਦੇ ਸਭ ਤੋਂ ਵੱਡੇ ਦੰਗੇ, ਵਧਦੀਆਂ ਜਾ ਰਹੀਆਂ ਹਿੰਸਕ ਝੜਪਾਂ, ਹੁਣ ਤੱਕ 90 ਗ੍ਰਿਫ਼ਤਾਰ
Monday, Aug 05, 2024 - 04:24 AM (IST)
ਇੰਟਰਨੈਸ਼ਨਲ ਡੈਸਕ- ਬੀਤੇ ਕਈ ਦਿਨਾਂ ਤੋਂ ਬ੍ਰਿਟੇਨ ਦਾ ਮਾਹੌਲ ਗੜਬੜਾਇਆ ਹੋਇਆ ਹੈ ਤੇ ਉੱਥੋਂ ਲਗਾਤਾਰ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਇਕ ਵਾਰ ਫਿਰ ਬ੍ਰਿਟਿਸ਼ ਸ਼ਹਿਰਾਂ ’ਚ ਹਿੰਸਕ ਪ੍ਰਦਰਸ਼ਨ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ’ਚ 13 ਸਾਲਾਂ ’ਚ ਸਭ ਤੋਂ ਵੱਡਾ ਦੰਗਾ ਹੈ।
ਇਸ ਹਿੰਸਾ ਦੀ ਅੱਗ ਨੇ ਭਿਆਨਕ ਰੂਪ ਉਦੋਂ ਧਾਰ ਲਿਆ ਜਦੋਂ ਉੱਤਰ-ਪੱਛਮ ਇੰਗਲੈਂਡ ’ਚ 3 ਬੱਚੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਹੁਣ ਤੱਕ 90 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਊਥ ਪੋਰਟ ਦੇ ਇਕ ਵਿਅਕਤੀ ਨੇ ਮੀਡੀਆ ਪੋਸਟ ’ਚ ਬੱਚੀਆਂ ਦੀ ਹੱਤਿਆ ਲਈ ਇਕ ਮੁਸਲਿਮ ਪ੍ਰਵਾਸੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰਦਰਸ਼ਨਕਾਰੀ ਇਸ ਅਫਵਾਹ ਤੋਂ ਭੜਕ ਉੱਠੇ ਅਤੇ ਇਸ ਤੋਂ ਬਾਅਦ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਤੇਜ਼ ਹੋ ਗਈ।
ਬ੍ਰਿਟਿਸ਼ ਸ਼ਹਿਰਾਂ ’ਚ ਸੜਕ ’ਤੇ ਹੋਈ ਹਿੰਸਾ ’ਚ ਕਈ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਲਿਵਰਪੂਲ, ਮੈਨਚੈਸਟਰ, ਸੁੰਦਰਲੈਂਡ, ਹੱਲ, ਬੇਲਫਾਸਟ ਅਤੇ ਲੀਡਸ ਸਮੇਤ ਕਈ ਥਾਵਾਂ ’ਤੇ ਅਸ਼ਾਂਤੀ ਫੈਲ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ।
ਲਿਵਰਪੂਲ ’ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਬੋਤਲਾਂ, ਇੱਟਾਂ ਅਤੇ ਫਲੇਅਰਸ ਸੁੱਟੇ। ਨਾਲ ਹੀ ਪ੍ਰਵਾਸੀਆਂ ਦੀ ਰਿਹਾਇਸ਼ ਵਾਲੇ ਹੋਟਲਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਹਾਲਾਂਕਿ ਅਧਿਕਾਰੀਆਂ ਨੇ 3 ਬੱਚੀਆਂ ਦੀ ਹੱਤਿਆ ਦੇ ਦੋਸ਼ੀ 17 ਸਾਲਾਂ ਦੇ ਐਕਸਲ ਰੁਦਾਕੁਬਾਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ, ਅਮਰੀਕਾ ਦੇ ਅਰਬਪਤੀ ਵਪਾਰੀ ਐਲਨ ਮਸਕ ਦਾ ਮੰਨਣਾ ਹੈ ਕਿ ਬ੍ਰਿਟੇਨ ’ਚ ਵੱਡੇ ਪੱਧਰ ’ਤੇ ਅਸ਼ਾਂਤੀ ਗ੍ਰਹਿ ਯੁੱਧ ’ਚ ਬਦਲ ਸਕਦੀ ਹੈ।
ਇਹ ਵੀ ਪੜ੍ਹੋ- ਕਾਲੀ ਥਾਰ ਨੇ ਮਚਾਇਆ ਕਹਿਰ, ਖੋਖੇ 'ਚ ਚਾਹ ਪੀਂਦੇ ਟਰੱਕ ਡਰਾਇਵਰ ਦੀ ਮੁਕਾਈ ਜੀਵਨਲੀਲਾ, ਕਈ ਹੋਰ ਦਰੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e