ਜਰਮਨੀ ''ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਾ, 100 ਤੋਂ ਵਧੇਰੇ ਲੋਕ ਗ੍ਰਿਫਤਾਰ

05/10/2020 6:17:46 PM

ਬਰਲਿਨ- ਜਰਮਨੀ ਵਿਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਚੱਲਦੇ ਲੱਗੀਆਂ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਦਰਜਨਾਂ ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ ਮਹਾਮਾਰੀ ਦੇ ਕਾਰਣ ਦੇਸ਼ ਵਿਚ ਲੱਗੀਆਂ ਪਾਬੰਦੀਆਂ ਦੇ ਵਿਰੋਧ ਵਿਚ ਲੋਕ ਰੈਲੀਆਂ ਕਰ ਰਹੇ ਸਨ। ਪ੍ਰਦਰਸ਼ਨ ਹਿੰਸਕ ਹੁੰਦਾ ਦੇਖ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

PunjabKesari

ਕੁਝ ਲੋਕ ਪੂਰਬੀ ਬਰਲਿਨ ਵਿਚ ਸਥਿਤ ਅਲੇਕਜ਼ੈਂਡਰਪਲੇਟਜ਼ 'ਤੇ ਪਾਬੰਦੀਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਬੋਤਲਾਂ ਸੁੱਟਣੀਆਂ ਸ਼ੁਰੀ ਕਰ ਦਿੱਤੀਆਂ, ਜਿਸ ਤੋਂ ਬਾਅਦ 86 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਦੌਰਾਨ ਇਕ ਅਧਿਕਾਰੀ ਵੀ ਜ਼ਖਮੀ ਹੋ ਗਿਆ ਹੈ। ਇਸ ਤੋਂ ਇਲਾਵਾ ਰੀਚਸਟੈਗ ਇਮਾਰਤ ਦੇ ਸਾਹਮਣੇ ਹੋਈ ਇਕ ਵੱਖਰੀ ਘਟਨਾ ਵਿਚ ਇਕ ਹੋਰ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਇਥੇ 46 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

PunjabKesari

ਪੁਲਸ ਨੇ ਦੱਸਿਆ ਕਿ ਪੱਛਮੀ ਸ਼ਹਿਰ ਡਾਰਟਮੁੰਡ ਵਿਚ ਇਕ ਵਿਅਕਤੀ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਟੀਵੀ ਕਰੂ 'ਤੇ ਹਮਲਾ ਕੀਤਾ। ਪਿਛਲੇ ਦੋ ਹਫਤਿਆਂ ਵਿਚ ਜਰਮਨੀ ਵਿਚ ਇਹ ਇਸ ਤਰ੍ਹਾਂ ਦਾ ਤੀਜਾ ਹਮਲਾ ਹੈ। 23 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਲਨ ਪੁਲਸ ਨੇ ਨਾਰਾਜ਼ਗੀ ਵਿਅਕਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਕੁਝ ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਵਿਚ ਦਾਖਲ ਹੋਣ 'ਤੇ ਆਪਣੇ ਮਾਸਕ ਹਟਾਉਣ ਦੀ ਅਪੀਲ ਕੀਤੀ ਹੈ। ਕਾਲਨ ਪੁਲਸ ਮੁਖੀ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹਨਾਂ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆਇਆ ਹੈ ਕਿ ਇਹ ਸਿਰਫ ਉਹਨਾਂ ਦੀ ਸਿਹਤ ਨਾਲ ਜੁੜੀ ਗੱਲ ਨਹੀਂ ਹੈ ਬਲਕਿ ਦੂਜਿਆਂ ਦੀ ਜ਼ਿੰਦਗੀ ਨਾਲ ਵੀ ਜੁੜਿਆ ਹੈ।

PunjabKesari

ਹਾਲ ਦੇ ਹਫਤਿਆਂ ਵਿਚ ਜਰਮਨੀ ਵਿਚ ਮਹਾਮਾਰੀ ਸਬੰਧੀ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ ਕਿਉਂਕਿ ਕਈ ਸਮੂਹ, ਸੀ-ਲਿਸਟ ਹਸਤੀਆਂ ਤੇ ਹੋਰ ਲੋਕ ਇਸ ਵਾਇਰਸ ਨੂੰ ਖਤਰਨਾਕ ਨਾ ਮੰਨਕੇ ਇਸ ਨੂੰ ਇਕ ਗਲੋਬਲ ਸਾਜ਼ਿਸ਼ ਦਾ ਹਿੱਸਾ ਮੰਨਦੇ ਹਨ। ਦੱਸ ਦਈਏ ਕਿ ਜਰਮਨੀ ਵਿਚ ਕੋਰੋਨਾ ਵਾਇਰਸ ਇਨਫੈਕਟਿਡਾਂ ਦੀ ਗਿਣਤੀ 1,71,324 ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਇਥੇ 7,549 ਤੱਕ ਪਹੁੰਚ ਗਿਆ ਹੈ।


Baljit Singh

Content Editor

Related News