ਬ੍ਰਿਟੇਨ ’ਚ ਪ੍ਰਚੂਨ ਮਹਿੰਗਾਈ ਦਸੰਬਰ ਮਹੀਨੇ ’ਚ ਵਧ ਕੇ 4 ਫ਼ੀਸਦੀ ’ਤੇ ਪੁੱਜੀ

Thursday, Jan 18, 2024 - 10:05 AM (IST)

ਲੰਡਨ (ਏ. ਪੀ.)– ਬ੍ਰਿਟੇਨ ’ਚ ਕੇਂਦਰੀ ਬੈਂਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਸੰਬਰ ਮਹੀਨੇ ਵਿਚ ਮਹਿੰਗਾਈ ਵਧ ਕੇ 4 ਫ਼ੀਸਦੀ ਹੋ ਗਈ। ਪਿਛਲੇ 10 ਮਹੀਨਿਆਂ ਵਿਚ ਪ੍ਰਚੂਨ ਮਹਿੰਗਾਈ ਵਿਚ ਇਹ ਪਹਿਲੀ ਵਾਰ ਵਾਧਾ ਹੋਇਆ ਹੈ। ਇਸ ਸਬੰਧ ਵਿਚ ਬ੍ਰਿਟੇਨ ਦੇ ਨੈਸ਼ਨਲ ਸਟੈਟਿਕਸ ਆਫਿਸ ਨੇ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਸੰਬਰ, 2023 ਵਿਚ ਚਾਰ ਫ਼ੀਸਦੀ ਰਹੀ, ਜਦ ਕਿ ਨਵੰਬਰ ਵਿਚ ਇਹ 3.9 ਫ਼ੀਸਦੀ ਸੀ।

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਦੱਸ ਦੇਈਏ ਕਿ ਪ੍ਰਚੂਨ ਮਹਿੰਗਾਈ ’ਚ ਵਾਧੇ ਦੇ ਪਿੱਛੇ ਤਮਾਕੂ ਅਤੇ ਸ਼ਰਾਬ ਉਤਪਾਦਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧੇ ਦੀ ਅਹਿਮ ਭੂਮਿਕਾ ਰਹੀ ਹੈ। ਇਸ ਦੇ ਬਾਵਜੂਦ ਬੈਂਕ ਆਫ ਇੰਗਲੈਂਡ ਦੇ ਰੁਖ ’ਤੇ ਕੋਈ ਖਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਬ੍ਰਿਟੇਨ ਦੇ ਕੇਂਦਰੀ ਬੈਂਕ ਨੇ ਸਾਲ 2022 ਵਿਚ ਪ੍ਰਚੂਨ ਮਹਿੰਗਾਈ ਦੇ 11 ਫ਼ੀਸਦੀ ’ਤੇ ਪੁੱਜਣ ਤੋਂ ਬਾਅਦ ਸਖ਼ਤੀ ਦਿਖਾਉਂਦੇ ਹੋਏ ਇਸ ਨੂੰ ਹੇਠਾਂ ਲਿਆਉਣ ਲਈ ਵਿਆਜ ਦਰਾਂ ਵਿਚ ਵਾਧੇ ਦੇ ਸਿਲਸਿਲਾ ਜਾਰੀ ਰੱਖਿਆ ਸੀ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਹਾਲ ਹੀ ਵਿਚ ਉਸ ਨੇ ਵਿਆਜ ਦਰ ਵਿਚ ਵਾਧੇ ’ਤੇ ਲਗਾਮ ਲਗਾਈ ਹੈ। ਫਿਲਹਾਲ ਵਿਆਜ ਦਰ 15 ਸਾਲੇ ਦੇ ਉੱਚ ਪੱਧਰ 5.25 ਫ਼ੀਸਦੀ ’ਤੇ ਹੈ। ਕਈ ਅਰਥਸ਼ਾਸਤਰੀ ਮੰਨ ਕੇ ਚੱਲ ਰਹੇ ਸਨ ਕਿ ਬ੍ਰਿਟੇਨ ਵਿਚ ਦਸੰਬਰ ਦੀ ਪ੍ਰਚੂਨ ਮਹਿੰਗਾਈ 3.8 ਫ਼ੀਸਦੀ ਤੋਂ ਵੱਧ ਹੀ ਰਹੇਗੀ। ਅਜਿਹੇ ਵਿਚ ਇਸ ਦਾ ਚਾਰ ਫ਼ੀਸਦੀ ਰਹਿਣਾ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News