'ਪਾਬੰਦੀਆਂ ਦਾ ਉਲੰਘਣ ਕਰ ਕੇ ਉਤਰੀ ਕੋਰੀਆ ਨੇ ਡਾਲਰਾਂ ਦਾ ਮਾਲੀਆ ਕਮਾਇਆ'
Saturday, Feb 03, 2018 - 09:51 AM (IST)

ਸੰਯੁਕਤ ਰਾਸ਼ਟਰ(ਭਾਸ਼ਾ)— ਉਤਰੀ ਕੋਰੀਆ ਕੋਲਾ, ਲੋਹਾ, ਸਟੀਲ ਅਤੇ ਹੋਰ ਵਸਤੂਆਂ ਦਾ ਨਿਰਯਾਤ ਕਰ ਕੇ ਸੰਯੁਕਤ ਰਾਸ਼ਟਰ ਦੀ ਪਾਬੰਦੀਆਂ ਦੀ ਧੱਜੀਆਂ ਉਡਾ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਵਸਤੂਆਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੋਈ ਹੈ। ਉਤਰੀ ਕੋਰੀਆ ਨੂੰ ਇਨ੍ਹਾਂ ਦੇ ਨਿਰਯਾਤ ਨਾਲ ਪਿਛਲੇ ਸਾਲ ਕਰੀਬ 20 ਕਰੋੜ ਡਾਲਰ ਦਾ ਮਾਲੀਆ ਪ੍ਰਾਪਤ ਹੋਇਆ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਅੱਜ ਦੱਸਿਆ ਗਿਆ ਕਿ ਸੰਸਥਾ ਦੇ ਮਾਹਰਾਂ ਦੇ ਪੈਨਲ ਨੂੰ ਉਤਰੀ ਕੋਰੀਆ ਦੇ ਸੀਰੀਆ ਅਤੇ ਮਿਆਂਮਾਰ ਨਾਲ ਬੈਲਿਸਟਿਕ ਮਿਜ਼ਾਇਲ ਅਤੇ ਰਾਸਾਇਣਿਕ ਹਥਿਆਰ ਵਿਕਸਿਤ ਕਰਨ ਲਈ ਫੌਜੀ ਸਹਿਯੋਗ ਦੇ ਸਬੂਤ ਵੀ ਮਿਲੇ ਹਨ।
ਮਾਹਰਾਂ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਤਰੀ ਕੋਰੀਆ ਪ੍ਰਸਤਾਵਾਂ ਦੇ ਤਹਿਤ ਪਾਬੰਦੀਸ਼ੁਦਾ ਲੱਗਭਗ ਸਾਰੀਆਂ ਵਸਤੂਆਂ ਦਾ ਨਿਰਯਾਤ ਕਰ ਰਿਹਾ ਹੈ। ਜਿਸ ਨਾਲ ਉਸ ਨੂੰ ਜਨਵਰੀ ਅਤੇ ਸਤੰਬਰ 2017 ਦਰਮਿਆਨ ਤਕਰੀਬਨ 20 ਕਰੋੜ ਡਾਲਰ ਦਾ ਮਾਲੀਆ ਪ੍ਰਾਪਤ ਹੋਇਆ। ਰਿਪੋਰਟ ਵਿਚ ਕਿਹਾ ਗਿਆ ਕਿ ਕਈ ਢੰਗਾਂ ਦਾ ਇਸਤੇਮਾਲ ਕਰ ਕੇ ਚੀਨ, ਮਲੇਸ਼ੀਆ, ਦੱਖਣੀ ਕੋਰੀਆ, ਰੂਸ ਅਤੇ ਵਿਅਤਨਾਮ ਨੂੰ ਜਹਾਜ਼ ਜਰੀਏ ਕੋਲਾ ਭੇਜਿਆ ਗਿਆ। ਸੁਰੱਖਿਆ ਪ੍ਰੀਸ਼ਦ ਨੇ ਉਤਰੀ ਕੋਰੀਆ ਦੇ ਫੌਜੀ ਪ੍ਰੋਗਰਾਮ ਨੂੰ ਮਿਲਣ ਵਾਲੇ ਮਾਲੀਆ 'ਤੇ ਲਗਾਮ ਲਗਾਉਣ ਲਈ ਪਿਛਲੇ ਸਾਲ ਕਈ ਪਾਬੰਦੀਆਂ ਲਗਾਈਆਂ ਸਨ।