ਉੱਤਰੀ ਕੋਰੀਆ ਨੂੰ ਹਥਿਆਰਾਂ ਤੋਂ ਰਹਿਤ ਕਰਨ ਲਈ ਵਿਸ਼ਵ ਹੋਇਆ ਇਕਜੁੱਟ: ਟਿਲਰਸਨ

Monday, Aug 07, 2017 - 02:58 PM (IST)

ਮਨੀਲਾ— ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ 'ਤੇ ਪਾਬੰਦੀ ਲਗਾਉਣ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰ ਰਹਿਤ ਬਣਾਉਣ ਲਈ ਗਲੋਬਲ ਤਾਕਤਾਂ ਇਕਜੁੱਟ ਹਨ। ਮਨੀਲਾ ਵਿਚ ਇਕ ਸੁਰੱਖਿਆ ਕਾਨਫਰੰਸ ਵਿਚ ਬੋਲਦੇ ਹੋਏ ਵਾਸ਼ਿੰਗਟਨ ਦੇ ਉੱਚ ਡਿਪਲੋਮੈਟ ਨੇ ਕਿਹਾ ਕਿ ਜੋਂਗ-ਉਨ ਦੇ ਪ੍ਰਸ਼ਾਸਨ ਨੂੰ ਬੈਲਿਸਟਿਕ ਮਿਜ਼ਾਈਲ ਪਰੀਖਣ ਨੂੰ ਰੱਦ ਕਰਨਾ ਹੋਵੇਗਾ, ਜੇ ਉਹ ਸੰਯੁਕਤ ਰਾਸ਼ਟਰ ਨਾਲ ਗਤੀਰੋਧ ਦੇ ਸੰਬੰਧ ਵਿਚ ਗੱਲਬਾਤ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ,'' ਇਸ ਮਾਮਲੇ ਵਿਚ ਸਾਫ ਹੈ ਕਿ ਅੰਤਰ ਰਾਸ਼ਟਰੀ ਸਮੁਦਾਇ ਵਿਚ ਇਸ ਗੱਲ ਨੂੰ ਲੈ ਕੇ ਕੋਈ ਅੰਤਰ ਨਹੀਂ ਹੈ ਕਿ ਉੱਤਰੀ ਕੋਰੀਆ ਮੇਰੇ ਸਾਰੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਦਮ ਚੁੱਕੇਗਾ, ਜੋ ਕਿ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਰਹਿਤ ਕਰਨਾ ਹੈ।'' 
ਟਿਲਰਸਨ ਨੇ ਕਲ ਮਨੀਲਾ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਜੇਈ ਲਾਵਰੋਵ ਨਾਲ ਇਸ ਮਾਮਲੇ ਵਿਚ ਵੱਖ-ਵੱਖ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਹੀ ਪਿਯੋਗਯਾਂਗ ਦੇ ਹਥਿਆਰ ਘਰ 'ਤੇ ਸਖਤ ਕਾਰਵਾਈ ਦੇ ਸਮਰਥਨ ਵਿਚ ਹਨ। ਜਿੱਥੇ ਇਕ ਪਾਸੇ ਵਾਂਗ ਨੇ ਉੱਤਰੀ ਕੋਰੀਆ ਨਾਲ ਗੱਲਬਾਤ ਫਿਰ ਤੋਂ ਸੁਰੂ ਕਰਨ ਦੀ ਗੱਲ ਕੀਤੀ, ਉੱਥੇ ਟਿਲਰਸਨ ਨੇ ਜੋਰ ਦਿੱਤਾ ਕਿ ਕਿਮ ਨੂੰ ਪਹਿਲਾਂ ਮਿਜ਼ਾਈਲ ਪਰੀਖਣ ਰੋਕਣਾ ਹੋਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਲਈ ਕੋਈ ਸਮੇਂ ਸੀਮਾ ਨਿਸ਼ਚਿਤ ਨਹੀਂ ਕਰਨਗੇ ਕਿ ਇਹ ਕਦੋਂ ਸੰਭਵ ਹੋ ਸਕੇਗਾ ਜਾਂ ਉੱਤਰੀ ਕੋਰੀਆ ਨੂੰ ਲੰਬੀ ਦੂਰੀ ਦੇ ਮਿਸਾਈਲ ਪਰੀਖਣ ਲਈ ਕਿੰਨੇ ਸਮੇਂ ਤੱਕ ਰੁੱਕਣਾ ਹੋਵੇਗਾ। 
'ਟਿਲਰਸਨ ਨੇ ਦੱਸਿਆ,''ਅਸੀਂ ਜਦੋਂ ਦੇਖਾਂਗੇ ਤਾਂ ਸਾਨੂੰ ਪਤਾ ਚੱਲ ਜਾਵੇਗਾ। ਮੈਂ ਕਿਸੇ ਨੂੰ ਵੀ ਖਾਸ ਦਿਨਾਂ ਦੀ ਗਿਣਤੀ ਜਾਂ ਹਫਤੇ ਨਹੀਂ ਦੇਣ ਜਾ ਰਿਹਾ। ਇਹ ਅਸਲ ਵਿਚ ਇਸ ਚਰਚਾ ਦੀਆਂ ਭਾਵਨਾਵਾਂ ਦੇ ਸੰਬੰਧ ਵਿਚ ਹੈ ਅਤੇ ਉੱਤਰੀ ਕੋਰੀਆ ਇਨ੍ਹਾਂ ਮਿਜ਼ਾਈਲ ਪਰੀਖਣਾਂ ਨੂੰ ਕਦੇ ਨਾ ਕਰ ਕੇ ਪ੍ਰਦਰਸ਼ਿਤ ਕਰ ਸਕਦਾ ਹੈ ਕਿ ਉਹ ਇਸ ਚਰਚਾ ਵਿਚ ਸ਼ਾਮਲ ਹੋਣ ਲਈ ਆਪਣਾ ਰਸਤਾ ਲੱਭਣ ਲਈ ਤਿਆਰ ਹੈ।'' ਸੰਯੁਕਤ ਰਾਸ਼ਟਰ ਸੁੱਰਖਿਆ ਪਰੀਸ਼ਦ ਨੇ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਲਾਂਚ 'ਤੇ ਰੋਕ ਲਗਾਉਣ ਦੀ ਇਕ ਕੋਸ਼ਿਸ ਤਹਿਤ ਸ਼ਨੀਵਾਰ ਨੂੰ ਉੱਤਰੀ ਕੋਰੀਆ ਵਿਰੁੱਧ ਅਮਰੀਕਾ ਦੁਆਰਾ ਤਿਆਰ ਇਕ ਪਾਬੰਦੀ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ ਉਸ ਨੂੰ ਇਕ ਅਰਬ ਡਾਲਰ ਸਾਲਾਨਾ ਦਾ ਨੁਕਸਾਨ ਹੋ ਸਕਦਾ ਹੈ। ਇਹ ਉਸ ਕਾਰਵਾਈ ਦੇ ਜਵਾਬ ਵਿਚ ਸੀ ਜਿਸ ਵਿਚ ਉੱਤਰੀ ਕੋਰੀਆ ਨੇ ਬੀਤੇ ਮਹੀਨੇ ਦੋ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਪਰੀਖਣ ਕੀਤੇ ਜਿਸ ਵਿਚ ਕਿਨ ਨੂੰ ਇਹ ਦਾਅਵਾ ਕਰਦੇ ਹੋਏ ਦਿਖਾਇਆ ਗਿਆ ਸੀ ਕਿ ਉਹ ਅਮਰੀਕਾ ਦੇ ਕਿਸੇ ਵੀ ਹਿੱਸੇ ਨੂੰ ਉੱਡਾ ਸਕਦਾ ਹੈ।  


Related News