ਅਲਬਰਟਾ ''ਚ ਕੋਰੋਨਾ ਪਾਬੰਦੀਆਂ ਸਖ਼ਤਾਈ ਨਾਲ ਲਾਗੂ ਹੋਣ ਤੋਂ ਪਹਿਲਾਂ ਬਾਜ਼ਾਰਾਂ ''ਚ ਲੱਗੀ ਭੀੜ

12/10/2020 4:31:14 PM

ਕੈਲਗਰੀ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਕੋਰੋਨਾ ਵਾਇਰਸ ਕਾਰਨ ਨਿਯਮਾਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਇੱਥੇ 13 ਦਸੰਬਰ ਤੋਂ ਅਗਲੇ 28 ਦਿਨਾਂ ਲਈ ਕੈਫੇ, ਬਾਰ, ਰੈਸਟੋਰੈਂਟ, ਸੈਲੂਨ ਵੀ ਬੰਦ ਰੱਖੇ ਜਾਣਗੇ। ਇਸੇ ਲਈ ਲੋਕਾਂ ਨੇ ਇਸ ਤੋਂ ਪਹਿਲਾਂ ਖਰੀਦਦਾਰੀ ਕੀਤੀ। ਬਾਜ਼ਾਰ ਭਰੇ ਹੋਏ ਸਨ ਤੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਲੋਕ ਵਾਲ ਕਟਵਾਉਣ ਲਈ ਪੁੱਜੇ ਸਨ। 

ਹੇਅਰ ਸੈਲੂਨ ਵਾਲਿਆਂ ਨੇ ਦੱਸਆ ਕਿ ਉਨ੍ਹਾਂ ਨੂੰ ਲੋਕ ਫੋਨ ਕਰ-ਕਰ ਕੇ ਸਮਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਖ਼ਤਾਈ ਕਰਨ ਦੇ ਐਲਾਨ ਮਗਰੋਂ ਇਕ ਦਿਨ ਵਿਚ ਇੰਨੇ ਗਾਹਕ ਆ ਰਹੇ ਹਨ ਜਿੰਨੇ ਕਿ ਆਮ ਤੌਰ 'ਤੇ 3 ਦਿਨਾਂ ਵਿਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਲਗਭਗ 200 ਗਾਹਕ ਇਕ ਦਿਨ ਵਿਚ ਆਉਂਦੇ ਹਨ। 

ਨਿੱਜੀ ਸਰਵਿਸ ਬਿਜ਼ਨਸ ਜਿਵੇਂ ਹੇਅਰ ਸੈਲੂਨ, ਸਪਾ, ਮਸਾਜ ਥੈਰੇਪਿਸਟ ਅਤੇ ਨੇਲ ਸੈਲੂਨ ਐਤਵਾਰ ਰਾਤ ਤੋਂ ਬੰਦ ਰਹਿਣਗੇ। ਬਾਰਜ਼ ਅਤੇ ਰੈਸਟੋਰੈਂਟਾਂ ਨੂੰ ਵੀ ਸਖ਼ਤ ਹਿਦਾਇਤਾਂ ਤਹਿਤ ਬੰਦ ਰੱਖਿਆ ਜਾਵੇਗਾ। ਬਹੁਤ ਸਾਰੇ ਵਪਾਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਦਾ ਵਪਾਰ ਇਕ ਹੋਰ ਮਹੀਨੇ ਲਈ ਬੰਦ ਹੋਣ ਨਾਲ ਉਨ੍ਹਾਂ ਨੂੰ ਵਿੱਤੀ ਘਾਟਾ ਸਹਿਣ ਕਰਨਾ ਪਵੇਗਾ। ਸੂਬੇ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਲਬਰਟਾ ਵਿਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। 


Lalita Mam

Content Editor

Related News