9/11 ਹਮਲੇ ਦੇ 20 ਸਾਲ ਬੀਤ ਜਾਣ ਤੋਂ ਬਾਅਦ ਵੀ ਬੀਮਾਰ ਹਨ ਬਚਾਅ ਕਰਮਚਾਰੀ

Friday, Sep 10, 2021 - 12:23 PM (IST)

9/11 ਹਮਲੇ ਦੇ 20 ਸਾਲ ਬੀਤ ਜਾਣ ਤੋਂ ਬਾਅਦ ਵੀ ਬੀਮਾਰ ਹਨ ਬਚਾਅ ਕਰਮਚਾਰੀ

ਜੂਨਡਲੂਪ (ਭਾਸ਼ਾ)- 9/11 ਦੇ ਰਾਹਤ ਅਤੇ ਬਚਾਅ ਕਰਮਚਾਰੀ ਅੱਤਵਾਦੀ ਹਮਲੇ ਦੇ 20 ਸਾਲ ਬੀਤ ਜਾਣ ਤੋਂ ਬਾਅਦ ਵੀ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਬਚਾਅ, ਬਰਾਮਦਗੀ ਅਤੇ ਸਫਾਈ ਕੰਮਾਂ ਦੌਰਾਨ 91,000 ਤੋਂ ਜ਼ਿਆਦਾ ਕਰਮਚਾਰੀਆਂ ਅਤੇ ਸਵੈ-ਸੇਵਕਾਂ ਨੂੰ ਕਈ ਤਰ੍ਹਾਂ ਦੇ ਖਤਰ‌ਿਆਂ ਦਾ ਸਾਹਮਣਾ ਕਰਨਾ ਪਿਆ ਸੀ। 21 ਮਾਰਚ 2021 ਤੱਕ ਲਗਭਗ 80,785 ਬਚਾਅ ਕਰਮਚਾਰੀਆਂ ਨੇ ਵਿਸ਼ਵ ਵਪਾਰ ਕੇਂਦਰ ਸਿਹਤ ਪ੍ਰੋਗਰਾਮ ’ਚ ਨਾਮਜ਼ਦਗੀ ਕਰਵਾਈ ਸੀ, ਜਿਸ ਦੀ ਸਥਾਪਨਾ ਹਮਲੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਇਲਾਜ ਲਈ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ- 9/11 ਤੋਂ ਬਾਅਦ ਅਮਰੀਕਨ ਸਿੱਖ ਅਜੇ ਵੀ ਨਫ਼ਰਤ ਦੇ ਸ਼ਿਕਾਰ : ਸਤਨਾਮ ਸਿੰਘ ਚਾਹਲ

ਇਸ ਸੰਬੰਧ ’ਚ ਪ੍ਰਕਾਸ਼ਿਤ ਖੋਜ ਦਰਸਾਉਂਦੀ ਹੈ ਕਿ ਬਚਾਅ ਕਰਮਚਾਰੀਆਂ ਨੂੰ ਹੁਣ ਵੀ ਸਰੀਰਕ ਅਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਪ੍ਰੋਗਰਾਮ ’ਚ 45 ਫ਼ੀਸਦੀ ਉੱਤਰਦਾਤਿਆਂ ਨੂੰ ਸਾਹ-ਪਾਚਣ ਰੋਗ (ਅਜਿਹੀ ਸਥਿਤੀਆਂ ਜੋ ਸਾਹ ਲੈਣ-ਛੱਡਣ ਦੇ ਅੰਗਾਂ ਅਤੇ ਉੱਪਰੀ ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦੀਆਂ ਹਨ) ਹਨ। 16 ਫ਼ੀਸਦੀ ਨੂੰ ਕੈਂਸਰ ਹੈ ਅਤੇ ਹੋਰ 16 ਫ਼ੀਸਦੀ ਨੂੰ ਮਾਨਸਿਕ ਸਿਹਤ ਸਬੰਧੀ ਬੀਮਾਰੀਆਂ ਹਨ। ਸਿਹਤ ਸਬੰਧੀ ਸਮੱਸਿਆਵਾਂ ਵਾਲੇ ਉੱਤਰਦਾਤਿਆਂ ’ਚੋਂ ਸਿਰਫ 40 ਫ਼ੀਸਦੀ ਦੀ ਉਮਰ 45 ਤੋਂ 64 ਸਾਲ ਦੇ ਦਰਮਿਆਨ ਹੈ ਅਤੇ 83 ਫ਼ੀਸਦੀ ਮਰਦ ਹਨ।


author

Vandana

Content Editor

Related News