ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ

Thursday, Aug 26, 2021 - 02:52 PM (IST)

ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ

ਨਿਊਯਾਰਕ (ਏ.ਐੱਨ.ਆਈ.): ਇਕ ਪਾਸੇ ਅਮਰੀਕਾ ਜਿੱਥੇ ਅਫਗਾਨਿਸਤਾਨ ਤੋਂ ਵੱਡੇ ਪੱਧਰ 'ਤੇ ਏਅਰਲਿਫਟ ਆਪਰੇਸ਼ਨ ਨੂੰ ਖ਼ਤਮ ਕਰਨ ਵਾਲਾ ਹੈ ਉੱਥੇ ਹਜ਼ਾਰਾਂ ਅਫਗਾਨ ਯੁੱਧ ਪ੍ਰਭਾਵਿਤ ਦੇਸ਼ ਤੋਂ ਕੱਢੇ ਜਾਣ ਦੀ ਉਮੀਦ ਵਿੱਚ ਅਤਿਆਚਾਰ ਤੋਂ ਡਰਦੇ ਹੋਏ ਕਾਬੁਲ ਹਵਾਈ ਅੱਡੇ ਦੇ ਬਾਹਰ ਉਡੀਕ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਅਮਰੀਕਾ 31 ਅਗਸਤ ਤੋਂ ਬਾਅਦ ਹਵਾਈ ਅੱਡੇ 'ਤੇ ਆਪਣੀ ਫ਼ੌਜੀ ਮੌਜੂਦਗੀ ਨਹੀਂ ਵਧਾਏਗਾ। ਹਿਊਮਨ ਰਾਈਟਸ ਵਾਚ (HRW) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫਗਾਨ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਉਡਾਣਾਂ ਜਲਦੀ ਹੀ ਖ਼ਤਮ ਹੋ ਜਾਣਗੀਆਂ, ਕਿਉਂਕਿ ਆਪਰੇਸ਼ਨ ਕਮਜ਼ੋਰ ਨਾਗਰਿਕਾਂ ਨੂੰ ਲਿਜਾਣ ਤੋਂ ਫੌਜੀ ਮੌਜੂਦਗੀ ਘਟਾਉਣ ਵੱਲ ਬਦਲ ਰਹੇ ਹਨ।

ਤਾਲਿਬਾਨ ਨੇ ਮੰਗਲਵਾਰ ਨੂੰ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਅਫਗਾਨ ਕੁਲੀਨ ਵਰਗ ਨੂੰ ਦੇਸ਼ ਛੱਡਣ ਲਈ ਉਤਸ਼ਾਹਿਤ ਨਾ ਕਰੇ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਵਾਸ਼ਿੰਗਟਨ ਨੂੰ ਅਫਗਾਨ ਕੁਲੀਨ ਲੋਕਾਂ ਨੂੰ ਦੇਸ਼ ਛੱਡਣ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਅਮਰੀਕਾ ਹਾਲ ਹੀ ਦੇ ਦਿਨਾਂ ਵਿੱਚ ਕੁਝ ਅਫਗਾਨਾਂ ਨੂੰ ਕੱਢ ਰਿਹਾ ਹੈ।ਇਹ ਬਿਆਨ ਉਦੋਂ ਆਇਆ ਜਦੋਂ ਅਮਰੀਕਾ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਅਤੇ ਅਫਗਾਨੀਆਂ ਨੂੰ ਬਾਹਰ ਕੱਢ ਰਹੇ ਹਨ, ਜੋ ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ਵਿੱਚ ਖਤਰੇ ਵਿੱਚ ਹਨ।

ਪੜ੍ਹੋ ਇਹ ਅਹਿਮ ਖਬਰ - ਫਰਾਂਸ ਦਾ ਐਲਾਨ, ਸ਼ੁੱਕਰਵਾਰ ਰਾਤ ਦੇ ਬਾਅਦ ਤੋਂ ਲੋਕਾਂ ਨੂੰ ਕਾਬੁਲ 'ਚੋਂ ਕੱਢਣਾ ਕਰੇਗਾ ਬੰਦ

ਐਚ.ਆਰ.ਡਬਲਊ. ਦੇ ਸੰਕਟ ਐਡਵੋਕੇਸੀ ਦੇ ਨਿਰਦੇਸ਼ਕ ਅਕਸ਼ੈ ਕੁਮਾਰ ਨੇ ਕਿਹਾ ਕਿ ਹਾਲਾਂਕਿ ਬਾਈਡੇਨ ਦਾ ਮੌਜੂਦਾ ਧਿਆਨ ਲੋਕਾਂ ਨੂੰ ਬਾਹਰ ਕੱਢਣ ਦੇ ਯਤਨਾਂ ਨੂੰ ਖ਼ਤਮ ਕਰਨ ਅਤੇ ਯੂਐਸ ਕਰਮਚਾਰੀਆਂ ਨੂੰ ਘਰ ਜਾਣ ਲਈ ਇਕੱਠਾ ਕਰਨ 'ਤੇ ਹੈ। ਅਕਸ਼ੈ ਨੇ ਕਿਹਾ,"ਜਿਨ੍ਹਾਂ ਨੂੰ ਬਚਾਅ ਦੀ ਜ਼ਰੂਰਤ ਹੈ ਉਹ ਨਾ ਸਿਰਫ ਅਮਰੀਕਾ ਜਾਂ ਸਬੰਧਤ ਬਲਾਂ ਲਈ ਸਿਧੇ ਤੌਰ 'ਤੇ ਕੰਮ ਕਰਨ ਵਾਲੇ ਲੋਕ ਹਨ ਸਗੋਂ ਮਨੁੱਖੀ ਅਧਿਕਾਰਾਂ ਦੇ ਰੱਖਿਅਕ, ਮਹਿਲਾ ਅਧਿਕਾਰ ਕਾਰਕੁਨ, ਪੱਤਰਕਾਰ, ਅਦਾਲਤ ਦੇ ਅਧਿਕਾਰੀ, ਐਲਜੀਬੀਟੀਆਈ ਲੋਕ ਅਤੇ ਕੁਝ ਘੱਟ ਗਿਣਤੀ ਭਾਈਚਾਰੇ ਜਿਵੇਂ ਕਿ ਹਜ਼ਾਰਾ ਦੇ ਮੈਂਬਰ ਹਨ। ਉਹਨਾਂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ ਹੈ ਅਤੇ ਅਮਰੀਕਾ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਜੋਖਮ ਵਾਲੇ ਅਫਗਾਨਾਂ ਦੀ ਸਹਾਇਤਾ ਲਈ ਹੋਰ ਕੰਮ ਕਰਨ ਦੀ ਲੋੜ ਹੈ।


author

Vandana

Content Editor

Related News