''ਵੈਕਸੀਨ ਪਾਸਪੋਰਟ'' ਦਾ ਅਮਰੀਕੀ ਰਿਪਬਲਿਕਨ ਨੇਤਾਵਾਂ ਵੱਲੋਂ ਵਿਰੋਧ
Sunday, Apr 04, 2021 - 01:16 AM (IST)
ਹੈਰਿਸਬਰਗ-ਅਮਰੀਕਾ 'ਚ ਕੋਵਿਡ-19 ਟੀਕਾਕਰਨ ਸਥਿਤੀ ਦੀ ਤਸਦੀਕ ਲਈ 'ਵੈਕਸੀਨ ਪਾਸਪੋਰਟ' ਬਣਾਇਆ ਜਾ ਰਿਹਾ ਹੈ ਅਤੇ ਟੀਕੇ ਲੈ ਚੁੱਕੇ ਲੋਕਾਂ ਨੂੰ ਮੁਕਤ ਹੋ ਕੋ ਯਾਤਰਾ ਕਰਨ, ਖਰੀਦਦਾਰ ਅਤੇ ਬਾਹਰ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਜਿਹੇ 'ਚ ਇਹ ਦੇਸ਼ ਦੇ ਦੋਵੇਂ ਦਲਾਂ ਦਰਮਿਆਨ ਟਕਰਾਅ ਦਾ ਨਵਾਂ ਮੁੱਦਾ ਬਣ ਗਿਆ ਹੈ। ਰਿਪਬਲਿਕਨ ਪਾਰਟੀ ਦੇ ਨੇਤਾ ਇਸ ਨੂੰ ਵਿਅਕਤੀਗਤ ਸੁਤੰਤਰਤਾ ਅਤੇ ਨਿੱਜੀ ਸਿਹਤ ਬਦਲਾਂ ਨੂੰ ਚੁਣਨ ਦੇ ਅਧਿਕਾਰ ਦੀ ਉਲੰਘਣਾ ਮੰਨ ਰਹੇ ਹਨ।
ਇਹ ਵੀ ਪੜ੍ਹੋ-'ਮਹਾਮਾਰੀ ਦੌਰਾਨ ਜਰਮਨੀ ਕਰ ਰਿਹੈ ਭਿਆਨਕ 'ਸੰਕਟ' ਦਾ ਸਾਹਮਣਾ'
ਮੌਜੂਦਾ ਸਮੇਂ 'ਚ ਇਹ ਸਥਿਤੀ ਸਿਰਫ ਇਕ ਸੂਬਾ, ਨਿਊਯਾਰਕ 'ਚ ਲਾਗੂ ਹੈ ਜਿਥੇ ਸੂਬਾ ਸਰਕਾਰ ਅਤੇ ਇਕ ਨਿੱਜੀ ਕੰਪਨੀ ਦਰਮਿਆਨ ਸਾਂਝੇਦਾਰੀ ਨਾਲ ਇਹ ਸੰਭਵ ਹੋ ਪਾਇਆ ਹੈ ਪਰ ਰਿਪਬਲਿਕਨ ਪਾਰਟੀ ਦੇ ਕੁਝ ਨੇਤਾਵਾਂ 'ਚ ਇਸ ਦੇ ਵਿਰੋਧ 'ਚ ਕਾਨੂੰਨੀ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਸਪੋਰਟ ਮਹਾਮਾਰੀ ਨਾਲ ਨਜਿੱਠਣ ਦਾ ਸਮਝਦਾਰੀ ਭਰਿਆ ਉਪਾਅ ਹੈ ਜਾਂ ਸਰਕਾਰੀ ਦਖਲਅੰਦਾਜ਼ੀ, ਇਹ ਇਕ ਸਾਲ ਤੋਂ ਬਹਿਸ ਦਾ ਮੁੱਦ ਹੈ। 'ਵੈਕਸੀਨ ਪਾਸਪੋਰਟ' 'ਚ ਇਕ ਐਪ ਹੈ ਜਿਸ 'ਚ ਇਕ ਕੋਡ ਹੈ ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਕਿਸੇ ਨੂੰ ਟੀਕਾ ਲੱਗਿਆ ਹੈ ਜਾਂ ਹਾਲ ਹੀ 'ਚ ਉਸ ਦੀ ਜਾਂਚ 'ਚ ਕੋਵਿਡ-19 ਦੀ ਪੁਸ਼ਟੀ ਤਾਂ ਨਹੀਂ ਹੋਈ ਹੈ।
ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
ਇਸ ਦਾ ਇਸਤੇਮਾਲ ਇਜ਼ਰਾਈਲ 'ਚ ਕੀਤਾ ਜਾ ਰਿਹਾ ਹੈ ਅਤੇ ਯੂਰਪ ਦੇ ਕੁਝ ਹਿੱਸਿਆਂ 'ਚ ਇਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਮਹਾਮਾਰੀ ਨਾਲ ਪ੍ਰਭਾਵਿਤ ਹੋਇਆ ਸੈਰ-ਸਪਾਟਾ ਉਦਯੋਗ ਨੂੰ ਦੁਬਾਰਾ ਸ਼ੁਰੂ ਕਰਨਾ ਇਕ ਤਰੀਕੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਕੰਮਕਾਜ ਹੌਲੀ-ਹੌਲੀ ਸ਼ੁਰੂ ਕਰਨ 'ਚ ਸਹਾਇਤਾ ਮਿਲੀ ਹੈ ਅਤੇ ਸਕੂਲ ਸਮੇਤ ਅਜਿਹੇ ਅਦਾਰਿਆਂ 'ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਥੇ ਟੀਕਾਕਰਨ ਦਾ ਪ੍ਰਮਾਣ ਦੇਣਾ ਜ਼ਰੂਰੀ ਹੈ ਪਰ ਦੇਸ਼ ਦੇ ਰਿਪਬਲਿਕਨ ਨੇਤਾ ਅਤੇ ਸੰਸਦ ਮੈਂਬਰ ਇਸ ਦੇ ਵਿਰੋਧ 'ਚ ਖੜ੍ਹੇ ਹਨ।
ਇਹ ਵੀ ਪੜ੍ਹੋ-'ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਸਿੱਖਿਆ ਨੂੰ ਬਚਾਉਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।