ਭਾਰਤ ਤੋਂ ਪਹਿਲਾਂ ਯੂਏਈ ''ਚ ਸ਼ੁਰੂ ਹੋਇਆ ਗਣਤੰਤਰ ਦਿਵਸ ਦਾ ਜਸ਼ਨ

01/25/2020 4:51:22 PM

ਦੁਬਈ- ਗਣਤੰਤਰ ਦਿਵਸ ਨੂੰ ਲੈ ਕੇ ਪੂਰਾ ਭਾਰਤ ਦੇਸ਼ ਜਸ਼ਨ ਮਨਾਉਣ ਲਈ ਤਿਆਰ ਹੈ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਹਾਲਾਂਕਿ ਭਾਰਤ ਤੋਂ ਪਹਿਲਾਂ ਭਾਰਤ ਦੇ ਗਣਤੰਤਰ ਦਿਵਸ ਦਾ ਜਸ਼ਨ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਭਾਰਤੀਆਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਦੁਬਈ ਵਿਚ ਭਾਰਤੀ ਦੂਤਘਰ ਨੇ ਪਹਿਲਾਂ ਹੀ ਪ੍ਰੋਗਰਾਮ ਦਾ ਆਯੋਜਨ ਕਰਕੇ ਜਸ਼ਨ ਸ਼ੁਰੂ ਕਰ ਦਿੱਤ ਹੈ।

ਇੰਸਟੀਚਿਊਟ ਆਫ ਚਾਰਟਡ ਅਕਾਊਂਟੇਂਟਸ ਆਫ ਇੰਡੀਆ (ਦੁਬਈ) ਦੇ ਚੈਪਟਰ ਐਨ.ਪੀ.ਆਈ.ਓ. ਨੇ ਸ਼ੁੱਕਰਵਾਰ ਨੂੰ ਦੁਬਈ ਵਿਚ ਭਾਰਤ ਦੇ ਦੂਤਘਰ ਦੇ ਨਾਲ ਮਿਲ ਕੇ ਗਣਤੰਤਰ ਦਿਵਸ ਮਨਾਇਆ, ਜਿਸ ਵਿਚ ਭਾਰਤ ਨਾਲ ਸਬੰਧਿਤ ਦੇਸ਼ਭਗਤੀ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ ਦੂਤਘਰ ਵਿਚ ਆਯੋਜਿਤ ਇਸ ਪ੍ਰੋਗਰਾਮ ਦਾ ਨਾਂ 'ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ 150ਵਾਂ ਸਾਲ ਤੇ ਭਾਰਤ ਦਾ 71ਵਾਂ ਗਣਤੰਤਰ ਦਿਵਸ' ਸੀ।

300 ਤੋਂ ਵਧੇਰੇ ਭਾਰਤੀ ਪਰਵਾਸੀਆਂ ਨੇ ਤਿੰਨ ਘੰਟੇ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰੋਗਰਾਮ ਵਿਚ ਮਾਹਰ ਕਲਾਕਾਰਾਂ ਵਲੋਂ ਵੱਖ-ਵੱਖ ਸਕਿਟ, ਸ਼ਾਸਤਰੀ ਨਾਚ, ਬਾਲੀਵੁੱਡ ਸ਼ੈਲੀ ਦੀ ਪ੍ਰਸਤੁਤੀ ਤੇ ਦੇਸ਼ਭਗਤੀ ਦੇ ਗੀਤ ਪੇਸ਼ ਕੀਤੇ ਗਏ। ਭਾਰਤੀਆਂ ਨੂੰ ਵਧਾਈ ਦਿੰਦੇ ਹੋਏ ਭਾਰਤੀ ਕੌਂਸਲ ਜਨਰਲ ਵਿਪੁਲ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਰੰਗੀਨ ਤੇ ਅਨੋਖੇ ਸ਼ੋਅ ਦੇ ਲਈ ਆਈ.ਸੀ.ਏ.ਆਈ. ਦੁਬਈ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੇ ਸਾਡੀ ਨੌਜਵਾਨ ਪੀੜ੍ਹੀ ਦੇ ਵਿਦਿਆਰਥੀ ਤੇ ਸੰਸਕ੍ਰਿਤਿਕ ਸਮੂਹਾਂ ਨੂੰ ਭਾਰਤ ਵਿਚ ਸੰਸਕ੍ਰਿਤੀਆਂ ਦੇ ਵੱਖ-ਵੱਖ ਪ੍ਰੋਗਰਾਮ ਕਰਦੇ ਦੇਖ ਚੰਗਾ ਲੱਗਿਆ।


Related News