ਬੱਕਰੀ ਦੀ ਰਿਪੋਰਟਿੰਗ ਕਰਨਾ ਪੱਤਰਕਾਰ ਨੂੰ ਪਿਆ ਭਾਰੀ

Friday, Aug 04, 2017 - 11:01 AM (IST)

ਬੱਕਰੀ ਦੀ ਰਿਪੋਰਟਿੰਗ ਕਰਨਾ ਪੱਤਰਕਾਰ ਨੂੰ ਪਿਆ ਭਾਰੀ

ਢਾਕਾ— ਬੰਗਲਾਦੇਸ਼ 'ਚ ਇੱਕ ਪੱਤਰਕਾਰ ਨੂੰ ਬੱਕਰੀ ਦੀ ਰਿਪੋਰਟਿੰਗ ਕਰਨਾ ਇੰਨਾ ਭਾਰੀ ਪੈ ਗਿਆ ਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਮਾਨਹਾਨੀ ਕੇਸ ਵੀ ਠੋਂਕ ਦਿੱਤਾ। ਮਾਮਲਾ ਡੁਮਰਿਆ ਤੋਂ ਲੱਗਭੱਗ 200 ਕਿ.ਮੀ. ਦੂਰ ਸਥਿਤ ਦੱਖਣੀ-ਪੱਛਮੀ ਢਾਕਾ ਦਾ ਹੈ। ਇੱਥੇ ਇਕ ਸੰਪਾਦਕ ਅਬਦੁਲ ਲਤੀਫ ਮਾਰੋਲ ਨੇ ਆਪਣੇ ਫੇਸਬੁੱਕ ਵਾਲ 'ਤੇ ਮਰੀ ਹੋਈ ਬੱਕਰੀ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਨਾਲ ਉਸ ਨੇ ਲਿਖਿਆ ਸੀ ਕਿ ਸਵੇਰੇ ਰਾਜਮੰਤਰੀ ਦੁਆਰਾ ਦਾਨ ਕੀਤੀ ਗਈ ਬੱਕਰੀ ਸ਼ਾਮੀ ਮਰ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਅਸਲ ਮੱਛੀ ਪਾਲਣ ਅਤੇ ਪਸ਼ੂਧਨ ਰਾਜਮੰਤਰੀ ਨਰਾਇਣ ਚੰਦਰ ਚੰਦਾ ਨੇ 30 ਜੁਲਾਈ ਨੂੰ ਪਸ਼ੂਧਨ ਨੂੰ ਗਰੀਬਾਂ ਨੂੰ ਦਾਨ ਦਿੱਤਾ ਸੀ। ਸਥਾਨਕ ਅਖ਼ਬਾਰ ਦੇ ਮੁਤਾਬਕ ਦਾਨ ਵਿਚ ਦਿੱਤੀਆਂ ਬੱਕਰੀਆਂ 'ਚੋਂ ਇਕ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਰੋਲ ਨੇ ਇੱਕ ਫੇਸਬੁੱਕ ਪੋਸਟ ਲਿਖੀ। ਉਸ ਵਿੱਚ ਉਨ੍ਹਾਂ ਨੇ ਲਿਖਿਆ ''ਸਵੇਰੇ ਰਾਜ ਮੰਤਰੀ ਦੁਆਰਾ ਦਿੱਤੀ ਗਈ ਬੱਕਰੀ ਸ਼ਾਮ ਨੂੰ ਮਰ ਜਾਂਦੀ ਹੈ''। 
ਇਸ ਪੋਸਟ ਤੋਂ ਬਾਅਦ ਪੁਲਸ ਨੇ ਮਾਰੋਲ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਦਾਅਵਾ ਹੈ ਕਿ ਮਾਰੋਲ ਨੇ ਚੰਦਾ ਨੂੰ ਫੇਸਬੁੱਕ 'ਤੇ ਅਪਮਾਨਜਨਕ ਪੋਸਟ ਕਰਕੇ ਬਦਨਾਮ ਕੀਤਾ। ਇਸ ਦੇ ਲਈ ਉਨ੍ਹਾਂ 'ਤੇ ਬੇਇੱਜ਼ਤੀ ਦਾ ਕੇਸ ਦਰਜ ਕੀਤਾ ਗਿਆ।  
ਸੰਪਾਦਕ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਲਈ ਵਿਰੋਧ ਸ਼ੁਰੂ ਹੋ ਗਿਆ ਅਤੇ ਦ ਕਮੇਟੀ ਟੂ ਪ੍ਰੋਟੇਕਟ ਜਰਨਲਿਸਟ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਰੋਲ ਦੀ ਕੋਈ ਗਲਤੀ ਨਹੀਂ ਹੈ ਅਤੇ ਉਸ ਨੂੰ ਰਿਹਾ ਕੀਤਾ ਜਾਵੇ।


Related News