ਮਸ਼ਹੂਰ ਜਾਪਾਨੀ ਫੈਸ਼ਨ ਡਿਜ਼ਾਈਨਰ ਇਸੇ ਮਿਆਕੇ ਦਾ ਦਿਹਾਂਤ

08/09/2022 8:15:05 PM

ਟੋਕੀਓ (ਏਜੰਸੀ) : ਐਪਲ ਕੰਪਨੀ ਦੇ ਸਾਬਕਾ ਸੀਈਓ ਸਟੀਵ ਜੌਬਜ਼ ਲਈ ਕਾਲੇ ਕੱਪੜੇ ਡਿਜ਼ਾਈਨ ਕਰਨ ਵਾਲੇ ਜਾਪਾਨੀ ਫੈਸ਼ਨ ਡਿਜ਼ਾਈਨਰ ਇਸੇ ਮਿਆਕੇ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਮਿਆਕੇ ਦੇ ਦਫ਼ਤਰ ਨੇ ਮੰਗਲਵਾਰ ਨੂੰ ਦੱਸਿਆ ਕਿ 5 ਅਗਸਤ ਨੂੰ ਲੀਵਰ ਕੈਂਸਰ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਮਿਆਕੇ ਫੈਸ਼ਨ ਡਿਜ਼ਾਈਨਿੰਗ ਵਿੱਚ ਪੱਛਮੀ ਦੇਸ਼ਾਂ ਤੋਂ ਵੱਖਰੀ ਜਾਪਾਨੀ ਸ਼ੈਲੀ ਨੂੰ ਵਿਕਸਤ ਕਰਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ 1992 ਵਿੱਚ ਲਿਥੁਆਨੀਆ ਲਈ ਅਧਿਕਾਰਤ ਓਲੰਪਿਕ ਲਿਬਾਸ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ ਨੂੰ ਉਦੋਂ ਸੋਵੀਅਤ ਸੰਘ ਤੋਂ ਆਜ਼ਾਦੀ ਮਿਲੀ ਸੀ। 1938 ਵਿੱਚ ਹੀਰੋਸ਼ੀਮਾ ਵਿੱਚ ਜਨਮੇ ਮਿਆਕੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਹੋਰ ਸਮਾਗਮ ਨਹੀਂ ਕੀਤਾ ਜਾਵੇਗਾ। ਮਿਆਕੇ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਪਰਦੇ ਵਿਚ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।


cherry

Content Editor

Related News