ਸ਼ੀ ਜਿਨਫਿੰਗ ਨੂੰ ਸਿਰਫ ਇਹ ਸ਼ਬਦ ਕਹਿਣ 'ਤੇ ਸ਼ਖਸ ਨੂੰ ਮਿਲੀ 18 ਸਾਲ ਦੀ ਕੈਦ

09/22/2020 7:47:22 PM

ਬੀਜਿੰਗ : ਵਿਸ਼ਵ ਭਰ ਵਿਚ ਕੋਰੋਨਾ ਸੰਕਰਮਣ ਫੈਲਾਉਣ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਚੀਨ ਨੇ ਇਕ ਸ਼ਖਸ ਨੂੰ ਰਾਸ਼ਟਰਪਤੀ ਸ਼ੀ ਜਿਨਫਿੰਗ ਦੀ ਆਲੋਚਨਾ ਕਰਨ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਅ ਕੇ ਸਜ਼ਾ ਸੁਣਾ ਦਿੱਤੀ ਹੈ । 

ਚੀਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਜਿਨਫਿੰਗ ਦੇ ਤੌਰ-ਤਰੀਕਿਆਂ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ ਵਾਲੇ ਇਕ ਸਰਕਾਰੀ ਕੰਪਨੀ ਦੇ ਸਾਬਕਾ ਮੁਖੀ ਨੂੰ ਮੰਗਲਵਾਰ ਨੂੰ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

'ਰੇਨ ਝਿਕੀਯਾਂਗ' ਸੈਂਸਰਸ਼ਿਪ ਅਤੇ ਹੋਰ ਸੰਵੇਦਨਸ਼ੀਲ ਵਿਸ਼ਿਆਂ 'ਤੇ ਬੋਲਣ ਨੂੰ ਲੈ ਕੇ ਚਰਚਾ ਵਿਚ ਆਏ ਸਨ। ਉਨ੍ਹਾਂ ਦਾ ਆਨਲਾਈਨ ਲੇਖ ਪ੍ਰਕਾਸ਼ਿਤ ਹੋਇਆ ਸੀ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ ► ਜਹਾਜ਼ 'ਚ ਕੋਰੋਨਾ ਦਾ ਕਿੰਨਾ ਖ਼ਤਰਾ, ਨਵੀਂ ਰਿਪੋਰਟ ਨੇ ਕੀਤਾ ਇਹ ਖ਼ੁਲਾਸਾ

ਇਸ ਲੇਖ ਵਿਚ ਉਨ੍ਹਾਂ ਨੇ ਸ਼ੀ ਜਿਨਫਿੰਗ 'ਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਦੇ ਦੋਸ਼ ਲਾਏ ਸਨ। ਉਸ ਤੋਂ ਬਾਅਦ ਉਹ ਮਾਰਚ ਤੋਂ ਜਨਤਕ ਤੌਰ 'ਤੇ ਨਜ਼ਰ ਨਹੀਂ ਆਏ। ਇਕ ਸਥਾਨਕ ਅਦਾਲਤ ਨੇ 69 ਸਾਲਾ ਰੇਨ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਘੋਟਾਲੇ ਅਤੇ ਅਹੁਦੇ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ। ਗੌਰਤਲਬ ਹੈ ਕਿ 2012 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਸ਼ੀ ਜਿਨਫਿੰਗ ਨੇ ਸਿਵਲ ਸੁਸਾਇਟੀ 'ਤੇ ਆਪਣੀ ਸਖ਼ਤੀ ਲਗਾਤਾਰ ਵਧਾਈ ਹੈ। ਬੋਲਣ ਦੀ ਆਜ਼ਾਦੀ ਪੂਰੀ ਤਰ੍ਹਾਂ ਸੀਮਤ ਕਰ ਦਿੱਤੀ ਗਈ ਹੈ ਅਤੇ ਸਰਕਾਰ ਖ਼ਿਲਾਫ ਜਾਣ ਵਾਲੇ ਸੈਂਕੜੇ ਵਰਕਰਾਂ ਅਤੇ ਵਕੀਲਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਵਿਚ ਅਦਾਲਤਾਂ ਦਾ ਫ਼ੈਸਲਾ ਸਿਰਫ਼ ਸਰਕਾਰ ਦੇ ਇਸ਼ਾਰੇ 'ਤੇ ਹੁੰਦਾ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸੋਨੇ ’ਚ ਭਾਰੀ ਗਿਰਾਵਟ, ਚਾਂਦੀ 5,700 ਰੁ: ਹੋਈ ਸਸਤੀ ► ਖ਼ੁਸ਼ਖ਼ਬਰੀ! RBI ਦੇ ਕੰਟਰੋਲ 'ਚ ਹੋਣਗੇ ਸਹਿਕਾਰੀ ਬੈਂਕ, ਸੰਸਦ 'ਚ ਬਿੱਲ ਪਾਸ


Sanjeev

Content Editor

Related News