ਬਿ੍ਰਟੇਨ ''ਚ ਗੁਲਾਮਾਂ ਦੇ ਵਪਾਰੀ ਰਾਬਰਟ ਮਿਲੀਗਨ ਦਾ ਹਟਾਇਆ ਗਿਆ ਬੁੱਤ

06/10/2020 11:52:51 PM

ਲੰਡਨ - ਬਿ੍ਰਟੇਨ ਵਿਚ ਗੁਲਾਮਾਂ ਦੇ ਵਪਾਰੀ ਰਾਬਰਟ ਮਿਲੀਗਨ ਦੇ ਬੁੱਤ ਨੂੰ ਲੰਡਨ ਵਿਚ ਵੈਸਟ ਇੰਡੀਆ ਕਵੇਅ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ਵਿਚ ਪੁਲਸ ਦੀ ਕਾਰਵਾਈ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਨਸਲਭੇਦ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਦੇ ਤਹਿਤ ਮਿਲੀਗਨ ਦੇ ਬੁੱਤ ਨੂੰ ਹਟਾਉਣ ਦੀ ਮੰਗ ਹੋ ਰਹੀ ਸੀ। ਮਿਲੀਗਨ ਕੋਲ ਜਮੈਕਾ ਵਿਚ ਵੱਡੇ-ਵੱਡੇ ਫਾਰਮ ਸਨ ਅਤੇ ਉਥੇ ਉਹ ਗੁਲਾਮਾਂ ਨੂੰ ਰੱਖਦਾ ਸੀ। ਖੇਤਰ ਦੀ 'ਟਾਵਰ ਹੈਮਲੇਟਸ ਕਾਉਂਸਿਲ' ਨੇ ਕਿਹਾ ਕਿ ਨਗਰ ਵਿਚ ਇਸ ਤਰ੍ਹਾਂ ਦੇ ਬੁੱਤ ਲੱਗੇ ਹੋਣ ਦੀ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ।

Robert Milligan: the Scottish slave trader whose statue was ...

ਕਾਉਂਸਿਲ ਨੇ ਆਖਿਆ ਕਿ ਵੈਸਟ ਕਵੇਅ ਵਿਚ ਰਾਬਰਟ ਮਿਲੀਗਨ ਦੇ ਲੱਗੇ ਬੁੱਤ ਨੂੰ ਅਸੀਂ ਹਟਾ ਦਿੱਤਾ ਹੈ। ਕਾਉਂਸਿਲ ਨੇ ਅੱਗੇ ਆਖਿਆ ਕਿ ਨਗਰ ਵਿਚ ਸਥਿਤ ਹੋਰ ਸਮਾਰਕਾਂ ਦੀ ਸਮੀਖਿਆ ਕਰਨ ਦਾ ਵੀ ਅਸੀਂ ਫੈਸਲਾ ਕੀਤਾ ਹੈ। ਬ੍ਰਿਸਟਲ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਗੁਲਾਮਾਂ ਦੇ ਵਪਾਰੀ ਐਡਵਰਡ ਕੋਲਸਟੋਨ ਦੇ ਬੁੱਤ ਨੂੰ ਸੁੱਟੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਪੱਛਮੀ ਇੰਗਲੈਂਡ ਵਿਚ ਰਾਬਰਟ ਕਲਾਈਵ ਦੇ ਬੁੱਤ ਨੂੰ ਹਟਾਉਣ ਲਈ ਵੀ ਆਨਲਾਈਨ ਪਟੀਸ਼ਨ ਆਈ ਹੈ। ਸਿਰਫ ਕੁਝ ਹੀ ਦਿਨਾਂ ਵਿਚ ਇਸ 'ਤੇ 6,000 ਤੋਂ ਜ਼ਿਆਦਾ ਹਸਤਾਖਰ ਹੋ ਚੁੱਕੇ ਹਨ। ਭਾਰਤ ਵਿਚ ਉਪ-ਨਿਵੇਸ਼ ਲਈ ਕਲਾਈਵ ਦੀ ਭੂਮਿਕਾ ਨੂੰ ਲੈ ਕੇ ਲੋਕ ਉਸ ਦੇ ਬੁੱਤ ਨੂੰ ਬਟਾਉਣ ਦੀ ਮੰਗ ਕਰ ਰਹੇ ਹਨ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬਿ੍ਰਟੇਨ ਦੀ ਰਾਜਧਾਨੀ ਵਿਚ ਸਥਿਤ ਅਜਿਹੇ ਕਈ ਬੁੱਤਾਂ ਦੀ ਸਮੀਖਿਆ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਖਾਨ ਨੇ ਆਖਿਆ ਕਿ ਗੁਲਾਮਾਂ ਦੇ ਵਪਾਰੀ ਰਾਬਰਟ ਮਿਲੀਗਨ ਦੇ ਬੁੱਤ ਨੂੰ ਹਟਾ ਦਿੱਤਾ ਗਿਆ ਹੈ।

UK: Statue of slave owner Robert Milligan removed from outside ...


Khushdeep Jassi

Content Editor

Related News