ਫਰਾਂਸ ''ਚ ਵਿਧਾਨਕ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਧਾਰਮਿਕ ਸਭਾਵਾਂ ਸ਼ੁਰੂ ਕਰਨ ਦੀ ਇਜਾਜ਼ਤ

Saturday, May 23, 2020 - 08:48 PM (IST)

ਫਰਾਂਸ ''ਚ ਵਿਧਾਨਕ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਧਾਰਮਿਕ ਸਭਾਵਾਂ ਸ਼ੁਰੂ ਕਰਨ ਦੀ ਇਜਾਜ਼ਤ

ਪੈਰਿਸ - ਧਾਰਮਿਕ ਰੀਤੀ-ਰਿਵਾਜ਼ਾਂ ਲਈ ਭੀੜ ਇਕੱਠੀ ਕਰਨ ਖਿਲਾਫ ਲਾਗੂ ਸਰਕਾਰੀ ਪਾਬੰਦੀਆਂ ਨੂੰ ਵਿਧਾਨਕ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਫਰਾਂਸ ਸ਼ਨੀਵਾਰ ਤੋਂ ਧਾਰਮਿਕ ਸਭਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਪ੍ਰਦਾਨ ਕਰ ਰਿਹਾ ਹੈ। ਧਾਰਮਿਕ ਨੇਤਾਵਾਂ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਪਰ ਕਿਹਾ ਕਿ ਜ਼ਰੂਰੀ ਸੁਰੱਖਿਆ ਉਪਾਅ ਲਾਗੂ ਕਰਨ ਵਿਚ ਥੋੜਾ ਸਮਾਂ ਲੱਗੇਗਾ। ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਲਈ ਫਰਾਂਸ ਦੇ ਧਾਰਮਿਕ ਥਾਂਵਾਂ ਵਿਚ ਜਾਣ ਵਾਲੇ ਸ਼ਰਧਾਲੂਆਂ ਦਾ ਮਾਸਕ ਪਾਉਣਾ ਅਤੇ ਐਂਟਰੀ ਕਰਨ ਤੋਂ ਪਹਿਲਾਂ ਹੱਥ ਧੋਣਾ ਲਾਜ਼ਮੀ ਹੋਵੇਗਾ। ਨਾਲ ਹੀ ਲੋਕਾਂ ਨੂੰ ਇਕ-ਦੂਜੇ ਨਾਲ ਘਟੋਂ-ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖਣੀ ਹੋਵੇਗੀ।

ਫਰਾਂਸ ਸਰਕਾਰ ਨੇ ਧਾਰਮਿਕ ਪ੍ਰੋਗਰਾਮ ਲਈ ਇਕੱਠੇ ਹੋਣ ਅਤੇ ਇਸ ਦੇ ਆਯੋਜਨ 'ਤੇ 2 ਜੂਨ ਤੱਕ ਪਾਬੰਦੀ ਲਾ ਦਿੱਤੀ ਸੀ ਜਦਕਿ ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਪਿਛਲੇ ਹਫਤੇ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ। ਦੇਸ਼ ਦੀ ਸਰਵ ਉੱਚ ਪ੍ਰਸ਼ਾਸਨਿਕ ਸੰਸਥਾ ਰਾਜ ਪ੍ਰੀਸ਼ਦ ਵੇ ਪਾਬੰਦੀਆਂ ਖਤਮ ਕਰ ਦਿੱਤੀਆਂ ਅਤੇ ਸਰਕਾਰ ਨੇ ਧਾਰਮਿਕ ਸਭਾਵਾਂ ਸ਼ੁਰੂ ਕਰਨ ਦੀ ਸ਼ਨੀਵਾਰ ਨੂੰ ਐਲਾਨ ਕੀਤਾ। ਫ੍ਰੈਂਚ ਬਿਸ਼ਪਸ ਕਾਨਫਰੰਸ ਨੇ ਕਿਹਾ ਕਿ ਉਹ ਚਰਚ ਦੇ ਨੇਤਾਵਾਂ ਨਾਲ ਮਿਲ ਕੇ ਇਨ੍ਹਾਂ ਨੂੰ ਖੋਲਣ ਦੀ ਤਿਆਰੀ ਕਰੇਗਾ। ਉਥੇ, ਪੈਰਿਸ ਦੀ ਮੁੱਖ ਮਸਜਿਦ ਦੇ ਇਮਾਮ ਨੇ ਕਿਹਾ ਕਿ ਉਹ ਐਤਵਾਰ ਨੂੰ ਹੋਣ ਵਾਲੀ ਈਦ ਦੀ ਨਮਾਜ਼ ਲਈ ਇਸ ਨੂੰ ਦੁਬਾਰਾ ਖੋਲਣ ਦੀ ਤਿਆਰੀ ਤੁਰੰਤ ਨਹੀਂ ਕਰ ਪਾਉਣਗੇ।


author

Khushdeep Jassi

Content Editor

Related News