ਇਟਲੀ ''ਚ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਧਾਰਮਿਕ ਫਿਲਮ "ਸਿੱਖੀ ਸਿਦਕ"

Sunday, Jan 19, 2025 - 09:48 AM (IST)

ਇਟਲੀ ''ਚ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਧਾਰਮਿਕ ਫਿਲਮ "ਸਿੱਖੀ ਸਿਦਕ"

ਬਰੇਸ਼ੀਆ (ਕੈਂਥ)- ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਦੀ ਨਵੀਂ ਧਾਰਮਿਕ ਫਿਲਮ "ਸਿੱਖੀ ਸਿਦਕ" ਨੂੰ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਦਿਖਾਇਆ ਜਾ ਰਿਹਾ ਹੈ। ਇਟਲੀ ਦੀ ਸੰਗਤ ਵਿੱਚ ਵੀ ਫਿਲਮ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬੀਤੇ ਦਿਨ ਇਟਲੀ ਦੇ ਜ਼ਿਲਾ ਬਰੇਸ਼ੀਆ ਦੇ ਸ਼ਹਿਰ ਕਸਤੇਨੇਦਲੋ ਵਿੱਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਵਿਖੇ ਵੀ ਸਿੱਖ ਸਿਦਕ ਫਿਲਮ ਦਿਖਾਈ ਗਈ। ਇਸ ਫਿਲਮ ਰਾਹੀਂ ਸਿੱਖ ਇਤਿਹਾਸ ਦੇ ਮਹਾਨ ਪਾਤਰਾਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਸਿਧਾਂਤਾਂ ਦੀ ਮਹਾਨਤਾ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। 

ਇਸ ਧਾਰਮਿਕ ਫਿਲਮ ਵਿੱਚ ਮਹਾਰਾਣੀ ਜਿੰਦਾਂ ਅਤੇ ਉਨ੍ਹਾਂ ਦੇ ਪੁੱਤਰ ਦਲੀਪ ਸਿੰਘ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ। ਇਸ ਮੁਲਾਕਾਤ ਨੇ ਮਾਂ-ਪੁੱਤਰ ਦੇ ਪਿਆਰ ਅਤੇ ਸਿੱਖੀ ਸਿਧਾਂਤਾਂ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਫਿਲਮ ਵਿੱਚ ਹਰੀ ਸਿੰਘ ਨਲੂਆ ਦੀ ਜਿੱਤ ਤੋਂ ਬਾਅਦ ਇੱਕ ਔਰਤ ਨੂੰ ਮਾਂ ਦਾ ਦਰਜਾ ਦੇਣ ਦਾ ਪ੍ਰਸੰਗ ਦਿਖਾਇਆ ਗਿਆ ਹੈ। ਇਸ ਤੋਂ ਹਰੀ ਸਿੰਘ ਨਲੂਆ ਦੀ ਮਹਾਨ ਅਤੇ ਸ਼ਾਨਦਾਰ ਵਿਅਕਤੀਤਵ ਦਾ ਪਤਾ ਲੱਗਦਾ ਹੈ। ਫਿਲਮ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਗੁਰਬਾਣੀ ਕੰਠ ਕਰਾਉਣ ਵਿੱਚ ਮਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ। ਫਿਲਮ ਇਤਿਹਾਸਕ ਹਵਾਲਿਆਂ ਰਾਹੀਂ ਸਿੱਖੀ ਸਿਦਕ ਨਾਲ ਜੁੜਨ ਲਈ ਪ੍ਰੇਰਨਾ ਦਿੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-PM ਬਣਦੇ ਹੀ ਪੋਇਲਵਰੇ Canada ਦੇ ਇਮੀਗ੍ਰੇਸ਼ਨ ਸਿਸਟਮ 'ਚ ਕਰਨਗੇ ਮਹੱਤਵਪੂਰਨ ਸੁਧਾਰ

ਫਿਲਮ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਨੂੰ ਇਸ ਨੇਕ ਉਪਰਾਲੇ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਖਿਆ ਫਿਲਮ "ਸਿੱਖੀ ਸਿਦਕ" ਨੇ ਇਟਲੀ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ। ਇਸ ਫਿਲਮ ਨੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗੁਰੂਘਰ ਪ੍ਰਬੰਧਕ ਕਮੇਟੀ ਨੇ ਭਾਈ ਸਾਹਿਬ ਨੂੰ ਇਹੋ ਜਿਹੇ ਨੇਕ ਕੰਮ ਕਰਦੇ ਰਹਿਣ ਲਈ ਆਖਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News