ਇਟਲੀ 'ਚ 4 ਮਈ ਤੋਂ ਲਾਕਡਾਊਨ ਤੋਂ ਮਿਲੇਗੀ ਰਾਹਤ : ਇਟਲੀ PM

Tuesday, Apr 21, 2020 - 11:38 PM (IST)

ਇਟਲੀ 'ਚ 4 ਮਈ ਤੋਂ ਲਾਕਡਾਊਨ ਤੋਂ ਮਿਲੇਗੀ ਰਾਹਤ : ਇਟਲੀ PM

ਰੋਮ-ਯੂਰੋਪ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਇਟਲੀ 'ਚ 9 ਮਾਰਚ ਤੋਂ ਲਾਕਾਡਊਨ ਹੈ। ਇਸ ਮਹਾਮਾਰੀ ਕਾਰਣ ਅਮਰੀਕਾ 'ਚ ਹੁਣ 8 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਸਪੇਨ ਅਤੇ ਤੀਸਰੇ ਨੰਬਰ 'ਤੇ ਇਟਲੀ ਹੈ ਜਿਥੇ ਹੁਣ ਤਕ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਟਲੀ 'ਚ ਹੁਣ ਮੌਤਾਂ ਦੀ ਗਿਣਤੀ 'ਚ ਗਿਰਾਵਟ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਨੇ ਕਿਹਾ ਕਿ 4 ਮਈ ਤੋਂ ਲਾਕਡਾਊਨ ਤੋਂ ਰਾਹਤ ਮਿਲੇਗੀ। ਇਸ ਸਬੰਧ 'ਚ ਗਾਈਡਲਾਈਨ ਇਸ ਹਫਤੇ ਦੇ ਆਖਿਰ 'ਚ ਜਾਰੀ ਕੀਤੀਆਂ ਜਾਣਗੀਆਂ।  ਇਸ ਦੌਰਾਨ ਸਾਰੀਆਂ ਕਾਰੋਬਾਰੀ ਗਤੀਵਿਧੀਆਂ ਠੱਪ ਹਨ ਅਤੇ ਜ਼ਿਆਦਾ ਜ਼ਰੂਰੀ ਕੰਮਾਂ ਤੋਂ ਇਲਾਵਾ ਆਮ ਲੋਕਾਂ ਨੂੰ ਘਰਾਂ 'ਚੋਂ ਨਿਕਲਣ 'ਤੇ ਰੋਕ ਹੈ।

ਪਾਬੰਦੀਆਂ 'ਚ ਢਿੱਲ ਵਿਗਿਆਨਿਕ ਅੰਕੜਿਆਂ ਦੇ ਆਧਾਰ 'ਤੇ ਹੋਵੇਗੀ-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਨੇ ਮੰਗਲਵਾਰ ਨੂੰ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ, ਕਾਸ਼! ਮੈਂ ਕਹਿ ਸਕਦਾ ਕਿ ਚਲੋ ਹੁਣ ਸਾਰਾ ਕੁਝ ਤੁਰੰਤ ਖੋਲਦੇ ਹਾਂ। ਜੇਕਰ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਮਹਾਮਾਰੀ ਦੇ ਫਿਰ ਤੋਂ ਫੈਲਣ ਦਾ ਖਤਰਾ ਰਹੇਗਾ। ਸਾਨੂੰ ਕਾਰੋਬਾਰ ਨੂੰ ਫਿਰ ਤੋਂ ਖੋਲਣ ਲਈ ਇਕ ਰਾਸ਼ਟਰੀ ਯੋਜਨਾ 'ਤੇ ਕੰਮ ਕਰਨਾ ਹੋਵੇਗਾ ਜੋ ਖੇਤਰੀ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੋਵੇ। ਪਾਬੰਦੀਆਂ 'ਚ ਢਿੱਲ ਪੂਰੀ ਤਰ੍ਹਾਂ ਨਾਲ ਵਿਗਿਆਨਿਕ ਅੰਕੜਿਆਂ ਦੇ ਆਧਾਰ 'ਤੇ ਹੋਵੇਗੀ।

ਸੋਮਵਾਰ ਨੂੰ ਦੇਸ਼ 'ਚ ਪ੍ਰਭਾਵ ਦੇ 2,256 ਨਵੇਂ ਮਾਮਲੇ ਸਾਹਮਣੇ ਆਏ ਜਿਹੜੇ ਕਿ ਇਸ ਮਹੀਨੇ 'ਚ ਸਭ ਤੋਂ ਘੱਟ ਹਨ। ਦੱਸਣਯੋਗ ਹੈ ਕਿ ਇਟਲੀ 'ਚ ਅੱਜ ਕੋਰੋਨਾ ਵਾਇਰਸ ਦੇ 2,729 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 534 ਲੋਕਾਂ ਦੀ ਵਾਇਰਸ ਨੇ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਣ ਦੇਸ਼ 'ਚ 1 ਲੱਖ 80 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 24,648 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 51,600 ਲੋਕ ਠੀਕ ਵੀ ਹੋ ਚੁੱਕੇ ਹਨ।


author

Karan Kumar

Content Editor

Related News