ਕੋਰੋਨਾ ਸੰਕਟ ਦੌਰਾਨ ਪਾਕਿਸਤਾਨ ਲਈ ਰਾਹਤ, IMF ਨੇ 1.4 ਬਿਲੀਅਨ ਡਾਲਰ ਦੇ ਕਰਜ਼ੇ ਦੀ ਦਿੱਤੀ ਪ੍ਰਵਾਨਗੀ

04/17/2020 9:02:13 AM

ਨਵੀਂ ਦਿੱਲੀ - ਦੁਨੀਆ ਸਮੇਤ ਗੁਆਂਢੀ ਮੁਲਕ ਪਾਕਿਸਤਾਨ ਵੀ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਲਾਗ ਕਾਰਨ ਪਾਕਿਸਤਾਨ ਵਿਚ 134 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾਂ ਹੀ ਪਾਕਿਸਤਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਹੁਣ ਕੋਰੋਨਾ ਵਾਇਰਸ ਕਾਰਣ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕੌਮਾਂਤਰੀ ਮੁਦਰਾ ਫੰਡ ਨੇ ਮੁਸ਼ਕਲ ਸਮੇਂ ਵਿਚ ਪਾਕਿਸਤਾਨ ਦੀ ਮਦਦ ਲਈ ਆਪਣਾ ਸਹਾਇਤਾ ਦਾ ਹੱਥ ਵਧਾ ਦਿੱਤਾ ਹੈ। ਆਈਐਮਐਫ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਦਿੱਤੀ ਹੈ।

 

ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਪਾਕਿਸਤਾਨ ਲਈ 1.4 ਬਿਲੀਅਨ ਡਾਲਰ ਦੇ ਵਾਧੂ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਨੂੰ ਮਦਦ ਲਈ ਬੇਨਤੀ ਕੀਤੀ ਸੀ। ਆਈਐਮਐਫ ਨੇ ਉਸਦੀ ਸਹਾਇਤਾ ਦੇ ਜਵਾਬ ਵਿਚ ਵਾਧੂ ਕਰਜ਼ੇ ਨੂੰ ਪ੍ਰਵਾਨ ਕਰਦਿਆਂ, ਹੋਰ 1.4 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ। ਵੀਰਵਾਰ ਨੂੰ ਆਈਐਮਐਫ ਨੇ ਰਕਮ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ IMF ਦੇ ਕਾਰਜਕਾਰੀ ਬੋਰਡ ਨੇ ਰੈਪਿਡ ਫਾਇਨੇਸਿੰਗ ਇੰਸਟਰੂਮੈਂਟ ਦੇ ਤਹਿਤ ਪਾਕਿਸਤਾਨ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ, ਇਲਾਜ ਲਈ ਜ਼ਰੂਰੀ ਚੀਜ਼ਾਂ ਦੀ ਖਰੀਦ ਨੂੰ ਤੁਰੰਤ ਪੂਰਾ ਕਰਨ ਲਈ ਲਗਭਗ  1.4 ਬਿਲੀਅਨ ਡਾਲਰ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਤੋਂ ਗ੍ਰਸਤ ਹੈ। ਅਜਿਹੀ ਸਥਿਤੀ ਵਿਚ ਪਾਕਿਸਤਾਨ ਦੀ ਸਿਹਤ ਅਤੇ ਰਾਹਤ ਕਾਰਜਾਂ ਨੂੰ ਮਜ਼ਬੂਤ ​​ਕਰਨ ਲਈ ਇਸ ਸਹਾਇਤਾ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਮਹਾਂਮਾਰੀ ਅਤੇ ਇਸ ਦੇ ਆਰਥਿਕ ਪ੍ਰਭਾਵ ਨੂੰ ਘਟਾਉਣਾ ਹੈ।

ਪਾਕਿਸਤਾਨ ਕੋਰੋਨਾ ਸੰਕਟ ਕਾਰਨ ਆਰਥਿਕ ਮੰਦੀ ਵੱਲ ਜਾ ਰਿਹਾ ਹੈ। ਇਹ ਕਰਜ਼ਾ ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਵਿਚ ਸਹਾਇਤਾ ਕਰੇਗਾ। ਪਾਕਿਸਤਾਨ ਲੰਬੇ ਸਮੇਂ ਤੋਂ ਇਸ ਕਰਜ਼ੇ ਦੀ ਗੁਹਾਰ ਲਗਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਭੁਗਤਾਨ ਸੰਤੁਲਨ ਦੇ ਸੰਕਟ ਨੂੰ ਖਤਮ ਕਰਨ ਲਈ IMF ਦੇ ਨਾਲ ਪਿਛਲੇ ਸਾਲ ਜੁਲਾਈ ਵਿਚ 6 ਬਿਲਿਅਨ ਡਾਲਰ ਦੇ ਰਾਹਤ ਪੈਕੇਜ ਤੇ ਦਸਤਖਤ ਕੀਤੇ ਸਨ। IMF ਵਲੋਂ ਦਿੱਤਾ ਜਾਣ ਵਾਲਾ ਇਹ ਕਰਜ਼ਾ ਇਸ ਪੈਕੇਜ ਦਾ ਹਿੱਸਾ ਨਹੀਂ ਹੋਵੇਗਾ, ਵਾਧੂ ਹੋਵੇਗਾ। ਪਾਕਿਸਤਾਨ ਵਿਚ ਕੋਰੋਨਾ ਸੰਕਰਮਿਤ ਲੋਕਾਂ ਦੀ ਸੰਖਿਆ 7 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 134 ਹੋ ਗਈ ਹੈ ਅਤੇ 1600 ਲੋਕ ਕੋਰੋਨਾ ਤੋਂ ਰਿਕਵਰ ਹੋ ਚੁੱਕੇ ਹਨ।

 


Harinder Kaur

Content Editor

Related News