ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਟਰੰਪ ਨੇ 'ਮੱਗ ਸ਼ਾਟ' ਨਾਲ 'ਐਕਸ' 'ਤੇ ਵਾਪਸੀ ਕੀਤੀ, ਲਿਖਿਆ- NEVER SURRENDER!
Friday, Aug 25, 2023 - 11:36 AM (IST)
ਨਿਊਯਾਰਕ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਵਾਪਸ ਪਰਤੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਪਲਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਵੀਰਵਾਰ ਨੂੰ ਟਰੰਪ ਅਟਲਾਂਟਾ ਜੇਲ੍ਹ ਵਿੱਚ ਆਤਮ ਸਮਰਪਣ ਕੀਤਾ। ਹਾਲਾਂਕਿ 20 ਮਿੰਟ ਬਾਅਦ ਹੀ ਉਹ ਜੇਲ੍ਹ ਤੋਂ ਰਿਹਾਅ ਹੋ ਗਏ। ਟਰੰਪ ਨੇ ਢਾਈ ਸਾਲਾਂ ਵਿੱਚ ਪਹਿਲੀ ਵਾਰ 'ਐਕਸ' ਦੀ ਵਰਤੋਂ ਕੀਤੀ ਹੈ। ਉਨ੍ਹਾਂ ਆਪਣੀ ਫੰਡਰੇਜ਼ਿੰਗ ਵੈਬਸਾਈਟ ਦੇ ਲਿੰਕ ਦੇ ਨਾਲ ਆਪਣਾ 'ਮੱਗ ਸ਼ਾਟ' (ਗ੍ਰਿਫ਼ਤਾਰੀ ਤੋਂ ਬਾਅਦ ਕੈਦੀ ਵਜੋਂ ਲਈ ਗਈ ਤਸਵੀਰ) ਵੀ ਸਾਂਝਾ ਕੀਤਾ ਅਤੇ ਲਿਖਿਆ, "ਚੋਣਾਂ ਵਿੱਚ ਦਖਲਅੰਦਾਜ਼ੀ। ਕਦੇ ਆਤਮ ਸਮਰਪਣ ਨਹੀਂ।”
ਇਹ ਵੀ ਪੜ੍ਹੋ: ਹਿਮਾਚਲ 'ਚ 'ਯੈਲੋ' ਅਲਰਟ ਜਾਰੀ, ਹੁਣ ਤੱਕ 239 ਲੋਕਾਂ ਦੀ ਮੌਤ, 12,000 ਕਰੋੜ ਰੁਪਏ ਦਾ ਨੁਕਸਾਨ
ਟਵਿੱਟਰ ਨੇ 8 ਜਨਵਰੀ, 2021 ਨੂੰ ਟਰੰਪ ਦਾ ਖਾਤਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਦਾ ਇਹ ਪਹਿਲਾ ਟਵੀਟ ਹੈ। ਯੂ.ਐੱਸ. ਕੈਪੀਟਲ (ਯੂ.ਐੱਸ. ਪਾਰਲੀਮੈਂਟ ਕੰਪਲੈਕਸ) ਦੀ ਇਮਾਰਤ 'ਤੇ ਹਮਲੇ ਦੇ ਦੋਸ਼ਾਂ ਤੋਂ ਬਾਅਦ ਹੀ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਅਰਬਪਤੀ ਕਾਰੋਬਾਰੀ ਐਲੋਨ ਮਸਕ ਦੇ ਟਵਿੱਟਰ ਦਾ ਮਾਲਕ ਬਣਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦਾ ਖਾਤਾ ਮੁੜ ਸ਼ੁਰੂ ਕਰ ਦਿੱਤਾ ਸੀ, ਪਰ ਟਰੰਪ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰੀ ਬਣਾਈ ਰੱਖੀ ਸੀ।
ਇਹ ਵੀ ਪੜ੍ਹੋ: ਬੱਦੋਵਾਲ ਸਕੂਲ ਹਾਦਸੇ ਮਗਰੋਂ ਨੀਂਦ ’ਚੋਂ ਜਾਗਿਆ ਸਿੱਖਿਆ ਵਿਭਾਗ, ਜਾਰੀ ਕੀਤੀਆਂ ਇਹ ਖ਼ਾਸ ਹਦਾਇਤਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।