ਅੱਲ੍ਹੜਾਂ ’ਚ ਤਣਾਅ ਦਾ ਸਬੰਧ ਸੋਸ਼ਲ ਮੀਡੀਆ ਦੀ ਵਰਤੋਂ ਨਾਲ

11/27/2019 7:46:25 PM

ਟੋਰਾਂਟੋ (ਭਾਸ਼ਾ)-ਇਕ ਹਾਲੀਆ ਅਧਿਐਨ ਮੁਤਾਬਕ ਅੱਲ੍ਹੜਾਂ ’ਚ ਤਣਾਅ ਦੇ ਲੱਛਣ ਦਾ ਸਬੰਧ ਸੋਸ਼ਲ ਮੀਡੀਆ ਦੀ ਵਰਤੋਂ, ਟੈਲੀਵਿਜ਼ਨ ਦੇਖਣ ਅਤੇ ਕੰਪਿਊਟਰ ਦੀ ਵਰਤੋਂ ਨਾਲ ਹੈ। ਕੈਨੇਡੀਆਈ ਜਰਨਲ ਆਫ ਸਾਈਕ੍ਰੇਟੀ ’ਚ ਛਪੇ ਅਧਿਐਨ ਮੁਤਾਬਕ ਪਿਛਲੇ ਚਾਰ ਸਾਲਾਂ ’ਚ ਔਸਤ ਨਾਲੋਂ ਵੱਧ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ, ਟੀ. ਵੀ. ਦੇਖਣ ਵਾਲੇ ਅਤੇ ਕੰਪਿਊਟਰ ਦੀ ਵਰਤੋਂ ਕਰਨ ਵਾਲੇ ਬਾਲਗਾਂ ’ਚ ਤਣਾਅ ਦੇ ਗੰਭੀਰ ਲੱਛਣ ਦੇਖੇ ਗਏ। ਕੈਨੇਡਾ ਸਥਿਤ ਮਾਂਟ੍ਰੀਅਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਧਿਐਨ ’ਚ ਪਾਇਆ ਕਿ ਜਦੋਂ ਬਾਲਗਾਂ ਨੇ ਸੋਸ਼ਲ ਮੀਡੀਆ, ਟੈਲੀਵਿਜ਼ਨ ਅਤੇ ਕੰਪਿਊਟਰ ਦੀ ਵਰਤੋਂ ’ਚ ਕਮੀ ਲਿਆਂਦੀ ਓਦੋਂ ਉਨ੍ਹਾਂ ਵਿਚ ਤਣਾਅ ਦੇ ਲੱਛਣ ਵੀ ਘੱਟ ਹੋ ਗਏ। ਹਾਲੀਆ ਅਧਿਐਨ ’ਚ ਖੋਜਕਾਰਾਂ ਨੇ ਪਾਇਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਟੈਲੀਵਿਜ਼ਨ ਦੇਖਣ ਦਾ ਸਬੰਧ ਡਿਪ੍ਰੈਸ਼ਨ ਦੇ ਲੱਛਣਾਂ ਨਾਲ ਹੈ। ਹਾਲਾਂਕਿ ਖੋਜ ’ਚ ਕੰਪਿਊਟਰ ਦੀ ਵਰਤੋਂ ਨਾਲ ਡਿਪ੍ਰੈਸ਼ਨ ਦੇ ਲੱਛਣਾਂ ਨਾਲ ਸਬੰਧ ਸਥਾਪਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਅਧਿਐਨ ਦਾ ਸਭ ਤੋਂ ਅਹਿਮ ਅਸਰ ਹੋ ਸਕਦਾ ਹੈ ਕਿ ਜਿਵੇਂ-ਕਿਵੇਂ ਬਾਲਗ ਜਾਂ ਪਰਿਵਾਰ ਟੀ. ਵੀ. ਦੇਖਣ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰੀਏ ਤਾਂ ਜੋ ਤਣਾਅ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕੇ।


Sunny Mehra

Content Editor

Related News