ਸਰੀ ''ਚ ਰੇਕੀ ਸਬੰਧੀ ਸ਼ੋਅ 26 ਅਗਸਤ ਨੂੰ, ਤਿਆਰੀਆਂ ਮੁਕੰਮਲ

Sunday, Aug 25, 2024 - 12:34 AM (IST)

ਸਰੀ ''ਚ ਰੇਕੀ ਸਬੰਧੀ ਸ਼ੋਅ 26 ਅਗਸਤ ਨੂੰ, ਤਿਆਰੀਆਂ ਮੁਕੰਮਲ

ਵੈਂਨਕੁਵਰ (ਮਲਕੀਤ ਸਿੰਘ) - ਬਗੈਰ ਦਵਾਈਆ ਤੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ' ਲਿੰਕ ਆਫ਼ ਸੋਲ ' ਤਹਿਤ ਲਗਾਈਆਂ ਜਾ ਰਹੀਆਂ ਰੇਕੀ ਦੀਆਂ ਕਲਾਸਾਂ ਤਹਿਤ 26 ਅਗਸਤ ਨੂੰ ਸਰੀ ਦੇ ਤਾਜ ਪਾਰਕ ਸੈਂਟਰ 'ਚ 4 ਵਜੇ ਤੀਸਰੇ ਸਾਲ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਜੈਸ ਗਿਲ ਅਤੇ ਲਵੀ ਪੰਨੂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਕਨੇਡਾ ਪਹੁੰਚ ਰਹੇ ਡਾ.ਐਸ ਕੇ ਸ਼ਰਮਾ ਅਤੇ ਡਾ. ਸਵੇਤਾ ਸ਼ਰਮਾ ਰੇਕੀ ਵੱਲੋਂ ਜੁੜੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਲੋਕਾਂ ਦੇ ਰੂਬਰੂ ਹੋ ਕੇ ਮੌਕੇ 'ਤੇ ਹੀ ਉਹਨਾਂ ਸਵਾਲਾਂ ਜਵਾਬਾਂ ਦਾ ਅਦਾਨ ਪ੍ਰਦਾਨ ਕੀਤਾ ਜਵੇਗਾ। ਇਸ ਸਬੰਧੀ ਹੋਰ ਲੋੜੀਂਦੀ ਜਾਣਕਾਰੀ ਲਈ ਜੈਸ ਗਿੱਲ ਨਾਲ ਫੋਨ ਨੰਬਰ 604-537-3712 ਅਤੇ ਲਵੀ ਪੰਨੂ ਨਾਲ ਫੋਨ ਨੰ. 778-3191545 'ਤੇ ਸੰਪਰਕ ਕੀਤਾ ਜਾ ਸਕਦਾ ਹੈ l

PunjabKesari


author

Inder Prajapati

Content Editor

Related News