ਹੁਣ ਕਿਉਬੇਕ ਆਉਣ ਵਾਲੇ ਨਵੇਂ ਇਮੀਗਰਾਂਟਸ ਅਤੇ ਰਫਿਊਜੀਆਂ ਨੂੰ 6 ਮਹੀਨੇ ''ਚ ਸਿੱਖਣੀ ਪਵੇਗੀ ਫਰੈਂਚ

Sunday, Feb 20, 2022 - 09:52 AM (IST)

ਹੁਣ ਕਿਉਬੇਕ ਆਉਣ ਵਾਲੇ ਨਵੇਂ ਇਮੀਗਰਾਂਟਸ ਅਤੇ ਰਫਿਊਜੀਆਂ ਨੂੰ 6 ਮਹੀਨੇ ''ਚ ਸਿੱਖਣੀ ਪਵੇਗੀ ਫਰੈਂਚ

ਨਿਊਯਾਰਕ/ਕਿਊਬੇਕ (ਰਾਜ ਗੋਗਨਾ) : ਕੈਨੇਡਾ ਦੇ ਫਰੈਂਚ ਬਹੁਗਿਣਤੀ ਵਾਲੇ ਪ੍ਰੋਵਿਨਸ ਕਿਉਬਕ ਵਿਚ ਹੁਣ ਨਵੇਂ ਆਉਣ ਵਾਲੇ ਇਮੀਗਰਾਂਟਸ, ਰਫਿਊਜੀ ਅਤੇ ਜਾਂ ਹੋਰ ਸ਼ਰਨਾਰਥੀਆਂ ਨੂੰ ਕਿਊਬੇਕ ਆਉਣ 'ਤੇ 6 ਮਹੀਨੇ ਦੇ ਅੰਦਰ ਫਰੈਂਚ ਭਾਸ਼ਾ ਸਿੱਖਣੀ ਪਵੇਗੀ। ਕਿਊਬੇਕ ਦੇ ਵਿਵਾਦਤ ਬਿਲ-96 ਵਿਚ ਲੋੜੀਂਦੇ ਐਮਨਡਮੈਂਟ (ਸੋਧ) ਲੈਜੀਸਲੇਟਿਵ ਕਮੇਟੀ ਵੱਲੋਂ ਮਨਜੂਰ ਕਰ ਦਿੱਤੇ ਗਏ ਹਨ। ਇਸ ਬਿਲ ਦੇ ਜਲਦ ਹੀ ਕਾਨੂੰਨ ਬਣਨ ਦੇ ਆਸਾਰ ਹਨ।

ਕਾਨੂੰਨੀ ਤੌਰ 'ਤੇ ਇਹ ਬਿਲ ਲਾਗੂ ਹੋਣ ਤੋਂ ਬਾਅਦ ਹਰ ਨਵੇਂ ਆਏ ਇਮੀਗਰਾਂਟਸ ਅਤੇ ਰਫਿਊਜੀ ਨਾਲ 6 ਮਹੀਨੇ ਤੋਂ ਬਾਅਦ ਸਰਕਾਰੀ ਪੱਧਰ 'ਤੇ ਸਿਰਫ਼ ਫਰੈਂਚ 'ਚ ਹੀ ਗੱਲਬਾਤ ਕੀਤੀ ਜਾਵੇਗੀ। ਇਸ ਬਿਲ ਦੀ ਵਿਰੋਧੀ ਧਿਰਾਂ ਵੱਲੋਂ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ। ਇਸ ਬਿਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਕਦਮਾਂ ਨਾਲ ਕਿਉਬੇਕ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦਾ ਲਗਾਉ ਘਟੇਗਾ ਤੇ ਉਹ ਹੋਰਨਾ ਪ੍ਰੋਵਿਨਸਾਂ ਵੱਲ ਰੁਖ ਕਰਨ ਲਈ ਮਜਬੂਰ ਹੋਣਗੇ। 


author

cherry

Content Editor

Related News