ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ

Thursday, Feb 04, 2021 - 07:58 PM (IST)

ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ

ਜੇਨੇਵਾ-ਕੋਵਿਡ-19 ਟੀਕਾਕਰਣ ਨੂੰ ਲੈ ਕੇ ਅਮੀਰ ਅਤੇ ਗਰੀਬ ਦੇਸ਼ਾਂ ਦਰਮਿਆਨ ਸਾਹਮਣੇ ਆਉਣ ਵਾਲੀਆਂ ਅਸਮਾਨਤਾ ਦੀਆਂ ਚਿੰਤਾ ਦਰਮਿਆਨ ਅੰਤਰਰਾਸ਼ਟਰੀ ਰੈੱਡ ਕ੍ਰਾਸ ਸੰਗਠਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਗਰੀਬ ਦੇਸ਼ਾਂ ਦੀ ਸਹਾਇਤਾ ਲਈ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ -ਪਾਕਿ ਨੇ ਅਫਗਾਨਿਸਤਾਨ 'ਤੇ ਦਾਗੇ 50 ਰਾਕੇਟ

ਇਸ ਦੇ ਤਹਿਤ ਗਲੋਬਲੀ ਪੱਧਰ 'ਤੇ 50 ਕਰੋੜ ਲੋਕਾਂ ਦੇ ਟੀਕਾਕਰਣ 'ਤੇ ਸਹਾਇਤਾ ਰਾਸ਼ੀ ਖਰਚ ਕੀਤੀ ਜਾਵੇਗੀ। ਅੰਤਰਰਾਸ਼ਟਰੀ ਸੰਗਠਨ ਨੇ ਕਿਹਾ ਕਿ ਹੁਣ ਤੱਕ ਵਿਸ਼ਵ 'ਚ ਹੋਏ ਟੀਕਾਕਰਣ ਦੇ ਮੁਕਾਬਲੇ ਦੁਨੀਆ ਦੇ 50 ਸਭ ਤੋਂ ਗਰੀਬ ਦੇਸ਼ਾਂ 'ਚ ਸਿਰਫ 0.1 ਫੀਸਦੀ ਜਦਕਿ 50 ਸਭ ਤੋਂ ਅਮੀਰ ਦੇਸ਼ਾਂ 'ਚ 70 ਫੀਸਦੀ ਟੀਕਾਕਰਣ ਹੋਇਆ ਹੈ।

ਇਹ ਵੀ ਪੜ੍ਹੋ -ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ ਕਸ਼ਮੀਰ ਮੁੱਦਾ : ਜਨਰਲ ਬਾਜਵਾ

ਸੰਗਠਨ ਦੇ ਜਨਰਲ ਸਕੱਤਰ ਜਗਨ ਨੇ ਵੀਰਵਾਰ ਨੂੰ ਟੀਕਾਕਰਣ ਦੀ ਅਸਮਾਨਤਾ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਇਕ ਬਿਆਨ 'ਚ ਕਿਹਾ ਕਿ ਬਿਨਾਂ ਸਮਾਨ ਵੰਡ ਦੇ ਉਹ ਲੋਕ ਵੀ ਸੁਰੱਖਿਅਤ ਨਹੀਂ ਹੋਣਗੇ, ਜਿਨ੍ਹਾਂ ਨੂੰ ਕੋਵਿਡ-19 ਟੀਕਾ ਲਾਇਆ ਗਿਆ ਹੈ। ਬਿਆਨ ਮੁਤਾਬਕ ਇਸ ਮੁਹਿੰਮ ਦੀ ਸ਼ੁਰੂਆਤ 66 ਨੈਸ਼ਨਲ ਰੈੱਡ ਕ੍ਰਾਸ ਅਤੇ ਰੈੱਡ ਕ੍ਰੇਸੈਂਟ ਸੋਸਾਇਟੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਦੇ ਬਾਰੇ 'ਚ ਸੰਬੰਧਿਤ ਸਰਕਾਰਾਂ ਨਾਲ ਗੱਲਬਾਤ ਜਾਰੀ ਹੈ।

ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News