ਕੋਰੋਨਾ ਦਾ ਕਹਿਰ, ਪਾਕਿਸਤਾਨ ''ਚ ਰਿਕਾਰਡ 8 ਹਜ਼ਾਰ ਤੋਂ ਵੱਧ ਮਾਮਲੇ ਦਰਜ

Friday, Jan 28, 2022 - 01:47 PM (IST)

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 8183 ਮਾਮਲੇ ਸਾਹਮਣੇ ਆਏ। ਇਹ ਦੇਸ਼ ਵਿਚ ਇਕ ਦਿਨ ਵਿਚ ਦਰਜ ਸਭ  ਤੋਂ ਵੱਧ ਮਾਮਲੇ ਸਨ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਸਿਹਤ ਸੰਗਠਨ ਦੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਵਿਚ ਕੋਰੋਨਾ ਦੀ ਚਪੇਟ ਵਿਚ ਆਉਣ ਵਾਲੇ ਕੁਲ ਮਰੀਜ਼ਾਂ ਦੀ ਗਿਣਤੀ 14,02,070 ਤੱਕ ਪਹੁੰਚ ਗਈ ਹੈ, ਜਦੋਂ ਕਿ ਬੀਤੇ ਚੌਬੀਸ ਘੰਟਾਂ ਵਿਚ 30 ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 29,192 ਹੋ ਗਈ।  

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਨਵੀਂ ਯੋਜਨਾ ਦਾ ਕੀਤਾ ਐਲਾਨ

ਏਜੰਸੀ ਦੇ ਅਨੁਸਾਰ, ਦੇਸ਼ ਵਿਚ ਰੋਜ਼ਾਨਾ ਸੰਕਰਮਣ ਦਰ 12 ਆਂਕੀ ਗਈ ਹੈ। ਉੱਥੇ ਕਰਾਚੀ ਵਰਗੇ ਕਈ ਵੱਡੇ ਸ਼ਹਿਰਾਂ ਵਿਚ ਇਹ 20 ਪ੍ਰਤੀਸ਼ਤ ਤੋਂ ਜ਼ਿਆਦਾ ਪਾਈ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ 12,74,657 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ ਪਰ 1353 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਫਿਲਹਾਲ ਅੱਠ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਪੂਰਨ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉੱਥੇ ਲਗਭਗ 22 ਲੱਖ ਪਾਕਿਸਤਾਨੀਆਂ ਨੂੰ ‘ਬੂਸਟਰ’ ਖੁਰਾਕ ਲਗਾਈ ਜਾ ਚੁੱਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਅੱਤਵਾਦੀ ਹਮਲਾ, 10 ਸੈਨਿਕਾਂ ਦੀ ਮੌਤ


Vandana

Content Editor

Related News