ਕੋਰੋਨਾ ਕਾਲ ਦੌਰਾਨ ਸਕਾਟਲੈਂਡ ’ਚ ਗਰਭਪਾਤ ਦੇ ਮਾਮਲਿਆਂ ’ਚ ਹੋਇਆ ਰਿਕਾਰਡ ਵਾਧਾ

Wednesday, May 26, 2021 - 03:57 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਸਾਲ 2020 ’ਚ ਗਰਭਪਾਤ ਦੇ ਮਾਮਲਿਆਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਸਾਲ 2020 ’ਚ ਸਕਾਟਲੈਂਡ ਵਿਚ ਗਰਭਪਾਤ ਦੀ ਗਿਣਤੀ ਦੂਜੀ ਵਾਰ ਰਿਕਾਰਡ ਪੱਧਰ ’ਤੇ ਦਰਜ ਕੀਤੀ ਗਈ ਹੈ। ਜਿਸ ਅਨੁਸਾਰ ਪੱਛੜੇ ਇਲਾਕਿਆਂ ਦੀਆਂ ਔਰਤਾਂ, ਅਮੀਰ ਖੇਤਰਾਂ ਦੀਆਂ ਔਰਤਾਂ ਨਾਲੋਂ ਵੱਧ ਇਸ ਪ੍ਰਕਿਰਿਆ ’ਚੋਂ ਗੁਜ਼ਰੀਆਂ ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਪਬਲਿਕ ਸਿਹਤ ਸਕਾਟਲੈਂਡ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਸਕਾਟਲੈਂਡ ’ਚ 13,815 ਗਰਭਪਾਤ ਕੀਤੇ ਗਏ, ਜਿਨ੍ਹਾਂ ’ਚ ਜ਼ਿਆਦਾਤਰ 20 ਤੋਂ 24 ਸਾਲ ਦੀ ਉਮਰ ਵਾਲੀਆਂ ਔਰਤਾਂ ਸ਼ਾਮਿਲ ਸਨ।

ਇਸ ਤੋਂ ਜ਼ਿਆਦਾ ਅੰਕੜਾ 2008 ’ਚ ਦਰਜ ਕੀਤਾ ਗਿਆ ਸੀ, ਜਦੋਂ 13,908 ਗਰਭਪਾਤ ਹੋਏ ਸਨ। 16 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਅੰਕੜਾ 103 ਹੈ, ਜੋ 2007 ’ਚ 376 ਸੀ। ਅੰਕੜਿਆਂ ਅਨੁਸਾਰ 20 ਤੋਂ 24 ਸਾਲ ਦੀ ਉਮਰ ਵਾਲੀਆਂ ਔਰਤਾਂ ’ਚ ਕੁੱਲ 3791 ਅਤੇ 25-29 ਉਮਰ ਵਰਗ ’ਚ 3387 ਗਰਭਪਾਤ ਦਰਜ ਕੀਤੇ ਗਏ। ਸਕਾਟਲੈਂਡ ’ਚ ਪ੍ਰਤੀ 1000 ਔਰਤਾਂ ਪਿੱਛੇ ਵੀ ਗਰਭਪਾਤ ਦੀ ਦਰ ਸਭ ਤੋਂ ਵੱਧ ਹੈ। ਅੰਕੜੇ ਦਰਸਾਉਂਦੇ ਹਨ ਕਿ 98.4 ਫੀਸਦੀ ਗਰਭਪਾਤ ਮਾਂ ਦੀ ਸਰੀਰਕ ਜਾਂ ਮਾਨਸਿਕ ਸਿਹਤ ਦੀ ਰੱਖਿਆ ਲਈ ਕੀਤੇ ਗਏ ਸਨ, ਜਦਕਿ 1.5 ਫੀਸਦੀ ਕੇਸ ਅਣਜੰਮੇ ਬੱਚੇ ਨੂੰ ਗੰਭੀਰ ਰੂਪ ਤੋਂ ਅਪਾਹਜ ਹੋਣ ਤੋਂ ਬਚਾਉਣ ਲਈ ਸਨ।


Manoj

Content Editor

Related News