ਚੀਨ ਕਾਰਨ ਹਾਂਗਕਾਂਗ ਦੀ ਆਬਾਦੀ ’ਚ 61 ਸਾਲ ਬਾਅਦ ਰਿਕਾਰਡ ਗਿਰਾਵਟ, 1.6 ਫੀਸਦੀ ਘਟੀ ਆਬਾਦੀ

08/14/2022 5:00:55 PM

ਇੰਟਰਨੈਸ਼ਨਲ ਡੈਸਕ : ਚੀਨ ਦੀ ਸ਼ੀ ਜਿਨਪਿੰਗ ਸਰਕਾਰ ਦੀਆਂ ਨੀਤੀਆਂ ਕਾਰਨ ਹਾਂਗਕਾਂਗ ਦੀ ਆਬਾਦੀ ’ਚ 61 ਸਾਲ ਬਾਅਦ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਚੀਨ ਦੀਆਂ ਨੀਤੀਆਂ ਅਤੇ ਕੋਰੋਨਾ ਦੀਆਂ ਸਖਤ ਪਾਬੰਦੀਆਂ ਦੇ ਚੱਲਦਿਆਂ ਲੋਕ ਹਾਂਗਕਾਂਗ ਤੋਂ ਪਲਾਇਨ ਕਰ ਰਹੇ ਹਨ। ਇਹੀ ਕਾਰਨ ਹੈ ਕਿ ਦੇਸ਼ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ। ਇਥੇ ਇਕ ਸਾਲ ’ਚ ਲੱਗਭਗ 1.12 ਲੱਖ ਨਿਵਾਸੀਆਂ ਦਾ ਪਲਾਇਨ ਹੋਇਆ ਹੈ, ਜਦਕਿ ਇਕ ਸਾਲ ਪਹਿਲਾਂ ਹਾਂਗਕਾਂਗ ਛੱਡਣ ਵਾਲਿਆਂ ਦੀ ਗਿਣਤੀ 89,200 ਸੀ। ਪਲਾਇਨ ਕਰਨ ਵਾਲਿਆਂ ’ਚ ਸਥਾਈ ਨਿਵਾਸੀ ਵੀ ਸ਼ਾਮਲ ਹਨ। ਉਨ੍ਹਾਂ ਦੇ ਨਾਲ ਕਾਲਜ ਦੇ ਵਿਦਿਆਰਥੀ ਅਤੇ ਹੋਰ ਪ੍ਰਵਾਸੀ ਨਾਗਰਿਕ ਵੀ ਸ਼ਹਿਰ ਛੱਡ ਕੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਜਾਰੀ ਕੀਤੀ ਨਵੀਂ ਐਡਵਾਈਜ਼ਰੀ

ਪਿਛਲੇ 1 ਸਾਲ ’ਚ ਆਬਾਦੀ 1.6 ਫੀਸਦੀ ਘਟ ਕੇ 72.9 ਲੱਖ ’ਤੇ ਆ ਗਈ ਹੈ। ਇਕ ਸਾਲ ਪਹਿਲਾਂ ਇਥੋਂ ਦੀ ਆਬਾਦੀ 74.1 ਲੱਖ ਸੀ। 1961 ਤੋਂ ਬਾਅਦ ਆਬਾਦੀ ’ਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਹਾਂਗਕਾਂਗ ਦੇ ਕਮਿਊਨਿਸਟ ਪਾਰਟੀ ਸਮਰਥਕ ਅਫ਼ਸਰਾਂ ਦਾ ਦਾਅਵਾ ਹੈ ਕਿ ਆਬਾਦੀ ’ਚ ਇਹ ਕਮੀ ਕੁਦਰਤੀ ਹੈ, ਨੀਤੀਆਂ ਕਾਰਨ ਨਹੀਂ। ਅੰਕੜਿਆਂ ਅਨੁਸਾਰ ਹਾਂਗਕਾਂਗ ’ਚ ਜਨਮ ਦਰ ਮੌਤ ਦਰ ਦੇ ਮੁਕਾਬਲੇ ਬਹੁਤ ਘੱਟ ਹੋ ਗਈ ਹੈ। ਮਾਹਿਰਾਂ ਅਨੁਸਾਰ ਪਿਛਲੇ ਕੁਝ ਸਾਲਾਂ ’ਚ ਸਮਾਜਿਕ ਉਥਲ-ਪੁਥਲ ਤੇਜ਼ ਹੋਈ ਹੈ। ਇਸ ਦੇ ਨਾਲ ਹੀ ਲੋਕਤੰਤਰ ਸਮਰਥਕ ਅੰਦੋਲਨ ’ਤੇ ਸਖ਼ਤ ਕਾਰਵਾਈ ਤੋਂ ਬਾਅਦ ਵਸਨੀਕਾਂ ਦਾ ਪਲਾਇਨ ਤੇਜ਼ੀ ਨਾਲ ਵਧਿਆ ਹੈ।

ਇਹ ਖਬਰ ਵੀ ਪੜ੍ਹੋ : ਫਗਵਾੜਾ ਪੁੱਜੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚਿਤਾਵਨੀ, ‘ਸੰਘਰਸ਼ ’ਚ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ’

ਆਬਾਦੀ ’ਚ ਗਿਰਾਵਟ ਦਾ ਇਕ ਕਾਰਨ ਚੀਨ ਦੀ ਤਰਜ਼ ’ਤੇ ਜ਼ੀਰੋ ਕੋਵਿਡ ਨੀਤੀ ਦੇ ਤਹਿਤ ਸਖ਼ਤ ਯਾਤਰਾ ਪਾਬੰਦੀਆਂ ਨੂੰ ਲਾਗੂ ਕਰਨਾ ਵੀ ਹੈ। ਬਾਕੀ ਦੁਨੀਆ ’ਚ ਜਦੋਂ ਲਾਕਡਾਊਨ ਖ਼ਤਮ ਹੋ ਗਿਆ ਸੀ, ਹਾਂਗਕਾਂਗ ’ਚ ਅਜੇ ਵੀ ਲਾਕਡਾਊਨ ਲੱਗਾ ਹੋਇਆ ਸੀ। ਜੇਲ੍ਹ ਵਰਗੀ ਸਥਿਤੀ ਕਾਰਨ ਜ਼ਿਆਦਾਤਰ ਉਦਯੋਗ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਗਏ ਹਨ। ਹਾਂਗਕਾਂਗ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੋਂ ਬਾਅਦ ਲੋਕਤੰਤਰ ਸਮਰਥਕ ਪ੍ਰੇਸ਼ਾਨੀ ’ਚ ਆ ਗਏ। ਅਜਿਹੇ ਲੋਕਾਂ ਲਈ ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਨਵੇਂ ਵੀਜ਼ੇ ਜਾਰੀ ਕੀਤੇ ਸਨ। ਬਹੁਤ ਸਾਰੇ ਕਾਰਕੁਨਾਂ ਨੇ ਤਾਈਵਾਨ ’ਚ ਸ਼ਰਨ ਲਈ ਸੀ।
 


Manoj

Content Editor

Related News