ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ 'ਚ ਆਈ ਮੰਦੀ, ਆਸਟ੍ਰੇਲੀਆ 'ਚ ਵੀ ਇਹੀ ਹਾਲ

Sunday, Nov 05, 2023 - 08:19 PM (IST)

ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ 'ਚ ਆਈ ਮੰਦੀ, ਆਸਟ੍ਰੇਲੀਆ 'ਚ ਵੀ ਇਹੀ ਹਾਲ

ਇੰਟਰਨੈਸ਼ਨਲ ਡੈਸਕ : ਕੈਨੇਡਾ ਦੀ ਰੀਅਲ ਅਸਟੇਟ ਮਾਰਕੀਟ ਢਹਿ-ਢੇਰੀ ਹੋਣ ਦੇ ਕੰਢੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ 2024 'ਚ ਇਸ ਸੈਕਟਰ 'ਚ ਭਾਰੀ ਮੰਦੀ ਆ ਸਕਦੀ ਹੈ। ਜਾਣਕਾਰਾਂ ਮੁਤਾਬਕ ਇਸ ਮਾਮਲੇ 'ਚ ਸਪਲਾਈ ਮੁਸ਼ਕਲ ਨਹੀਂ ਹੈ, ਸਗੋਂ ਮੰਗ ਵੱਡੀ ਮੁਸ਼ਕਲ ਹੈ। ਇਸ ਦਾ ਹੱਲ ਦੇਸ਼ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਉਣਾ ਹੈ।

 ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ

ਬਹੁਤ ਸਾਰੇ ਅਮੀਰ ਏਸ਼ੀਅਨ ਲੋਕ ਘਰ ਖਰੀਦਣ ਲਈ ਜ਼ਿਆਦਾ ਪੈਸਾ ਖ਼ਰਚ ਕਰਨ ਲਈ ਵੀ ਤਿਆਰ ਹਨ। ਇਸ ਲਈ ਕੰਪਨੀਆਂ ਨੂੰ ਘੱਟ ਪੈਸੇ ਦੇ ਕੇ ਘਰ ਖਰੀਦਣ ਵਾਲਿਆਂ ਦੀ ਬਜਾਏ ਵੱਧ ਪੈਸੇ ਖਰਚ ਕਰਨ ਵਾਲਿਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹੀ ਹਾਲ ਆਸਟ੍ਰੇਲੀਆ 'ਚ ਵੀ ਦੇਖਿਆ ਜਾ ਰਿਹਾ ਹੈ, ਜਿੱਥੇ ਸਰਕਾਰ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਲਈ ਬਜਟ ਫ੍ਰੈਂਡਲੀ ਘਰ ਬਣਾਉਣ ਨੂੰ ਪਹਿਲ ਦੇ ਰਹੀ ਹੈ। ਇਸ ਸੋਚ ਨੂੰ ਬਦਲਣਾ ਪਵੇਗਾ। ਸੀਮਤ ਸਪਲਾਈ ਕਾਰਨ ਇੰਨੀ ਜਲਦੀ ਵੱਡੀ ਮੰਗ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋਵੇਗਾ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ ਛਾਇਆ 'ਅਮੀਬਾ' ਦਾ ਕਹਿਰ, ਦਿਮਾਗ ਖਾ ਕੇ ਦਿੰਦਾ ਹੈ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Gurminder Singh

Content Editor

Related News