ਕਾਂਗੋ ’ਚ ਬਾਗੀਆਂ ਨੇ 25 ਲੋਕਾਂ ਦੀ ਕੀਤੀ ਹੱਤਿਆ

Friday, Jan 01, 2021 - 09:38 PM (IST)

ਕਿੰਸ਼ਾਸਾ-ਕਾਂਗੋ ਦੇ ਪੂਰਬੀ ਬੈਨੀ ਖੇਤਰ ’ਚ ਨਵੇਂ ਸਾਲ ਦੇ ਮੌਕੇ ਬਾਗੀਆਂ ਦੇ ਹਮਲੇ ’ਚ ਘਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੇ ਬਾਰੇ ’ਚ ਦੱਸਿਆ। ਬੈਨੀ ਖੇਤਰੀ ’ਚ ਗਵਰਨਰ ਦੇ ਪ੍ਰਤੀਨਿਧੀ ਸਬੀਤੀ ਨਿਜਾਮੋਜਾ ਨੇ ਦੱਸਿਆ ਕਿ ਤਿੰਗਵੇ ਪਿੰਡ ’ਚ ਕਿਸਾਨ ਆਪਣੇ ਖੇਤਾਂ ’ਚ ਕੰਮ ਕਰ ਰਹੇ ਸਨ, ਉਸ ਦੌਰਾਨ ਅਲਾਇਡ ਡੈਮੋ¬ਕ੍ਰੇਟਿਕ ਫੋਰਸ (ਏ.ਡੀ.ਐੱਫ.) ਦੇ ਬਾਗੀਆਂ ਨੇ ਇਹ ਹਮਲਾ ਕੀਤਾ।

ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef

ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਕੁਝ ਲਾਸ਼ਾਂ ਝਾੜੀਆਂ ’ਚੋਂ ਬਰਾਮਦ ਕੀਤੀਆਂ। ਸਥਾਨਕ ਨਾਗਰਿਕ ਸੰਸਥਾ ਦੇ ਪ੍ਰਤੀਨਿਧੀ ਬ੍ਰਾਵੋ ਮੁਹਿੰਦੋ ਨੇ 25 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਕੁਝ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ। ਏ.ਡੀ.ਐੱਫ. ਦੇ ਹਮਲੇ ਦੇ ਖਦਸ਼ੇ ਦੇ ਚੱਲਦੇ ਬੈਨੀ ਅਤੇ ਨੇੜਲੇ ਦੇ ਪਿੰਡਾਂ ਦੇ ਨਿਵਾਸੀ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਸਨ। ਇਸਲਾਮਿਕ ਸਟੇਟ ਸਮੂਹ ਨੇ ਦਾਅਵਾ ਕੀਤਾ ਹੈ ਕਿ ਏ.ਡੀ.ਐੱਫ. ਦੇ ਲੜਾਕੂ ਕੁਝ ਹਮਲਿਆਂ ’ਚ ਸ਼ਾਮਲ ਸਨ। ਕਾਂਗੋ ਦੀ ਫੌਜ ਨੇ ਪਿਛਲੇ ਸਾਲ ਬਾਗੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਬਾਗੀਆਂ ਨੇ ਪੂਰਬੀ ਕਾਂਗੋ ’ਚ ਪਨਾਹ ਲਈ ਸੀ।

ਇਹ ਵੀ ਪੜ੍ਹੋ -ਈਰਾਨੀ ਜਨਰਲ ਦੀ ਅਮਰੀਕਾ ਨੂੰ ਚਿਤਾਵਨੀ : ਫੌਜ ਦਬਾਅ ਦਾ ਜਵਾਬ ਦੇਣ ਲਈ ਤਿਆਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News