ਬੀ. ਸੀ. ਦੇ 2 ਸੁਪਰਸਟੋਰਾਂ ''ਤੇ ਕਰਨੀ ਹੈ ਖਰੀਦਦਾਰੀ ਤਾਂ ਜਾਣ ਲਓ ਨਵਾਂ ਨਿਯਮ

8/23/2020 5:11:06 PM

ਵੈਨਕੁਵਰ- ਅਗਲੇ ਸ਼ਨੀਵਾਰ ਤੋਂ ਰੀਅਲ ਕੈਨੇਡੀਅਨ ਸੁਪਰਸਟੋਰ ਅਤੇ ਨੋ ਫਰਿਲਜ਼ ਵਿਚ ਜਾਣ ਤੋਂ ਪਹਿਲਾਂ ਹਰ ਖਰੀਦਦਾਰ ਲਈ ਚਿਹਰੇ 'ਤੇ ਮਾਸਕ ਲਗਾਉਣਾ ਲਾਜ਼ਮੀ ਹੋ ਗਿਆ ਹੈ। 
ਸ਼ਨੀਵਾਰ ਨੂੰ ਰਾਸ਼ਨ ਸਟੋਰਾਂ ਨੇ ਸੋਸ਼ਲ ਮੀਡੀਆ 'ਤੇ ਇਸ ਨਵੇਂ ਬਦਲਾਅ ਬਾਰੇ ਦੱਸਿਆ ਤੇ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਫੇਸਬੁੱਕ 'ਤੇ ਲਿਖਿਆ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ ਜੋ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਿਲ ਕੇ ਉਪਾਅ ਕਰ ਰਹੇ ਹਨ। 

ਦੱਸ ਦਈਏ ਕਿ ਰੀਅਲ ਕੈਨੇਡੀਅਨ ਸੁਪਰਸਟੋਰ ਦੇ ਬ੍ਰਿਟਿਸ਼ ਕੋਲੰਬੀਆ ਵਿਚ 30 ਸਟੋਰ ਹਨ ਤੇ ਸਾਰੇ ਹੀ ਸਟੋਰਾਂ ਵਿਚ ਇਸ ਨਿਯਮ ਨੂੰ ਮੰਨਿਆ ਜਾਵੇਗਾ। ਕਿਸੇ ਵੀ ਗਾਹਕ ਨੂੰ ਬਿਨਾ ਮਾਸਕ ਦੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। 29 ਅਗਸਤ ਤੋਂ ਕਿਸੇ ਵੀ ਗਾਹਕ ਨੂੰ ਬਿਨਾ ਮਾਸਕ ਦੇ ਖਰੀਦਦਾਰੀ ਲਈ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਸੁਪਰਸਟੋਰ ਨੇ ਇਹ ਐਲਾਨ ਕੀਤਾ ਹੈ। 

ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਦੋ ਸੁਪਰਸਟੋਰਾਂ ਵਿਚ 2 ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ ਵਿਚੋਂ ਇਕ ਸਰੀ ਤੇ ਦੂਜਾ ਮਿਸ਼ਨ ਦਾ ਰਹਿਣ ਵਾਲਾ ਸੀ। ਇਸ ਦੇ ਬਾਅਦ ਸਰੀ ਵਿਚ ਲੋਬਲਾਅਜ਼ ਵੇਅਰ ਹਾਊਸ ਵਿਚ ਵੀ 9 ਲੋਕ ਸੰਕਰਮਿਤ ਮਿਲੇ ਸਨ। ਇਨ੍ਹਾਂ ਸਾਰੇ ਕਾਮਿਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ।


Lalita Mam

Content Editor Lalita Mam