RCB ਦੀ ਅਭਿਆਸ ''ਚ ਮਦਦ ਕਰਣਗੇ ਯੂ.ਏ.ਈ. ਕਪਤਾਨ ਰਜਾ

Thursday, Sep 17, 2020 - 01:28 PM (IST)

RCB ਦੀ ਅਭਿਆਸ ''ਚ ਮਦਦ ਕਰਣਗੇ ਯੂ.ਏ.ਈ. ਕਪਤਾਨ ਰਜਾ

ਦੁਬਈ (ਭਾਸ਼ਾ) : ਰਾਇਲ ਚੈਲੇਂਜਰ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਅਭਿਆਸ ਲਈ ਯੂ.ਏ.ਈ. ਦੇ ਕਪਤਾਨ ਅਹਿਮਦ ਰਜਾ ਅਤੇ ਨੌਜਵਾਨ ਕਾਰਤਿਕ ਮੇਇੱਪਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਰਜਾ ਨੇ ਲਾਜ਼ਮੀ ਇਕਾਂਤਵਾਸ ਪੂਰਾ ਕਰ ਲਿਆ ਹੈ ਅਤੇ ਉਹ ਵਿਰਾਟ ਕੋਹਲੀ ਦੀ ਟੀਮ ਨਾਲ ਅਭਿਆਸ ਕਰ ਰਹੇ ਹਨ। ਖੱਬੇ ਹੱਥ ਦੇ ਸਪਿਨਰ ਰਜਾ ਨੂੰ ਗੇਂਦਬਾਜੀ ਕੋਚ ਸ਼੍ਰੀਧਰਨ ਸ਼੍ਰੀਰਾਮ ਦੇ ਕਹਿਣ 'ਤੇ ਸੱਦਿਆ ਗਿਆ ਹੈ।

ਰਜਾ ਨੇ ਕਿਹਾ, 'ਮੇਰੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨਾਲ ਜਾਣ-ਪਛਾਣ ਕਰਾਈ ਗਈ। ਸ਼੍ਰੀ (ਸ਼੍ਰੀਰਾਮ) ਤੋਂ ਆਪਣੇ ਬਾਰੇ ਵਿਚ ਸੁਣ ਕੇ ਚੰਗਾ ਲੱਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਏਬੀ ਵਰਗਾ ਖਿਡਾਰੀ ਤੁਹਾਨੂੰ ਆ ਕੇ ਬੋਲੇ ਕਿ ਸਾਡੀ ਮਦਦ ਲਈ ਧੰਨਵਾਦ। ਭਰੋਸਾ ਹੀ ਨਹੀਂ ਹੋ ਰਿਹਾ।' ਰਜਾ 14 ਸਾਲ ਤੋਂ ਯੂ.ਏ.ਈ. ਟੀਮ ਦਾ ਹਿੱਸਾ ਹਨ। ਦੂਜੇ ਪਾਸੇ ਕਾਰਤਿਕ ਲੈਗ ਸਪਿਨਰ ਹੈ ਜੋ ਯੂ.ਏ.ਈ. ਲਈ 4 ਵਨਡੇ ਖੇਡ ਚੁੱਕੇ ਹਨ।


author

cherry

Content Editor

Related News