ਰਸ਼ੀਦ ਕੁਰੈਸ਼ੀ ਦੀ ਪਾਕਿਸਤਾਨ ਸੁਪਰੀਮ ਕੋਰਟ 'ਚ ਅਪੀਲ, ਸ਼ਹੀਦ ਭਗਤ ਸਿੰਘ ਕੇਸ 'ਚ ਲਿਆਂਦੀ ਜਾਵੇ ਤੇਜੀ

Monday, Jun 26, 2023 - 04:31 PM (IST)

ਰਸ਼ੀਦ ਕੁਰੈਸ਼ੀ ਦੀ ਪਾਕਿਸਤਾਨ ਸੁਪਰੀਮ ਕੋਰਟ 'ਚ ਅਪੀਲ, ਸ਼ਹੀਦ ਭਗਤ ਸਿੰਘ ਕੇਸ 'ਚ ਲਿਆਂਦੀ ਜਾਵੇ ਤੇਜੀ

ਹੁਸ਼ਿਆਰਪੁਰ- ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੁਖੀ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਪਾਕਿਸਤਾਨ ਦੇ ਸੁਪਰੀਮ ਕੋਰਟ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਨਿਆਂਇਕ ਹੱਤਿਆ ਦਾ ਕੇਸ ਵਿਚ ਜਲਦੀ ਸੁਣਵਾਈ ਲਈ ਸੁਪਰੀਮ ਕੋਰਟ ਨੂੰ ਦਖ਼ਲਅੰਦਾਜ਼ੀ ਦੀ ਅਪੀਲ ਕੀਤੀ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਕਿਹਾ ਕਿ ਲਾਹੌਰ ਉੱਚ ਅਦਾਲਤ ਨੂੰ ਮਾਮਲੇ ਦੀ ਰੋਜ਼ਾਨਾ ਸੁਣਵਾਈ ਸ਼ੁਰੂ ਕਰਨ ਦਾ ਨਿਰਦੇਸ਼ ਜਾਰੀ ਕੀਤਾ ਜਾਵੇ ਤਾਂਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਨਿਆਂਇਕ ਹੱਤਿਆ ਦਾ ਦੁਨੀਆ ਦੇ ਸਾਹਮਣੇ ਖ਼ੁਲਾਸਾ ਕੀਤਾ ਜਾ ਸਕੇ। ਸਾਲਾਂ ਤੱਕ ਮਾਮਲਿਆਂ ਦੀ ਸੁਣਵਾਈ ਨਾ ਹੋਣ ਨਾਲ ਕੁਰੈਸ਼ੀ ਕਾਫ਼ੀ ਨਿਰਾਸ਼ ਹਨ ਕਿਉਂਕਿ ਸੁਣਵਾਈ ਦੌਰਾਨ ਉਨ੍ਹਾਂ ਚਾਕ ਵਕੀਲਾਂ ਦਾ ਦਿਹਾਂਤ ਹੋ ਚੁੱਕਾ ਹੈ। 

ਕੁਰੈਸ਼ੀ ਨੇ ਲਾਹੌਰ ਤੋਂ ਫੋਨ ਜ਼ਰੀਏ ਇਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਉੱਚ ਅਦਾਲਤ ਨੂੰ ਤੁਰੰਤ ਇਸ ਮਹੱਤਵਪੂਰਨ ਮਾਮਲੇ ਦੀ ਸੁਣਵਾਈ ਸ਼ੁਰੂ ਕਰਨੀ ਚਾਹੀਦੀ ਹੈ। ਇਹ ਨਿਆਂਇਕ ਹੱਤਿਆ ਦਾ ਮਾਮਲਾ ਸਪੱਸ਼ਟ ਹੈ। ਐੱਫ਼. ਆਈ. ਆਰ. ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਨਾਂ ਨਹੀਂ ਸੀ। ਇੰਨਾ ਹੀ ਨਹੀਂ ਬਲੈਕ ਵਾਰੰਟ ਵੀ ਲਾਹੌਰ ਉੱਚ ਅਦਾਲਤ ਦੇ ਰਜਿਸਟਰਾਰ ਵੇ ਜਾਰੀ ਕੀਤਾ ਸੀ। 

ਇਹ ਵੀ ਪੜ੍ਹੋ- ਨਸ਼ਿਆਂ ਦੀ ਦਲਦਲ ’ਚ ਫਸਿਆ ਪੰਜਾਬ, ਹਰ 6ਵਾਂ ਵਿਅਕਤੀ ਨਸ਼ੇ ਦਾ ਸ਼ਿਕਾਰ, ਉੱਜੜ ਰਹੇ ਘਰ

2013 ਵਿਚ ਖੁੱਲ੍ਹਿਆ ਸੀ ਕੇਸ 
ਜ਼ਿਕਰਯੋਗ ਹੈ ਕਿ ਸਾਂਡਰਸ ਕਤਲ ਮਾਮਲੇ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਾਲ 2013 ਵਿਚ ਪ੍ਰਸਿੱਧ ਵਕੀਲ ਬੈਰਿਸਟਰ ਡਾ. ਸੈਯਦ ਫਾਰੁਖ ਹਸਨ ਦੀ ਅਪੀਲ 'ਤੇ ਲਾਹੌਰ ਉੱਚ ਅਦਾਲਤ ਵਿਚ ਇਹ ਕੇਸ ਫਿਰ ਤੋਂ ਖੋਲ੍ਹਿਆ ਗਿਆ। ਮਾਮਲੇ ਵਿਚ ਪਟੀਸ਼ਨ ਕਰਤਾ ਮੁਖੀ ਇਮਤਿਆਜ਼ ਰਸ਼ੀਦ ਕੁਰੈਸ਼ੀ ਸਨ। ਇਸ ਕੇਸ ਵਿਚ ਆਜ਼ਾਦੀ ਦੇ ਨਾਇਕ ਸ਼ਹੀਦ ਭਗਤ ਸਿੰਘ 'ਤੇ ਚਲੇ ਮੁਕੱਦਮੇ ਦੇ ਸੰਬੰਧ ਵਿਚ ਕੁਝ ਮਹੱਤਵਪੂਰਨ ਬਿੰਦੂ ਉਠਾਏ ਗਏ। ਸਾਲ 2013 ਵਿਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਸ਼ੁਜਾਤ ਅਲੀ ਖ਼ਾਨ ਦੀ ਅਦਾਲਤ ਨੇ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਮਾਮਲੇ ਦੀ ਸੁਣਵਾਈ ਲਈ ਫੁਲ ਬੈਂਚ ਬਣਾਉਣ ਲਈ ਇਸ ਨੂੰ ਮੁੱਖ ਜੱਜ ਲਾਹੌਰ ਹਾਈ ਕੋਰਟ ਦੇ ਕੋਲ ਭੇਜਿਆ ਸੀ। 

ਕੁਰੈਸ਼ੀ ਨੇ ਕਿਹਾ ਕਿ ਇਸ ਮਾਮਲੇ ਵਿਚ ਐਡਵੋਕੇਟ ਅਬਦੁਲ ਰਸ਼ੀਦ ਸੁਪਰੀਮ ਕੋਰਟ ਵਿਚ ਪੇਸ਼ ਹੋਏ ਸਨ। ਉਨ੍ਹਾਂ ਨੇ ਆਪਣੀ ਬਹਿਸ ਦੌਰਾਨ ਡਬਲ ਬੈਂਚ ਦੇ ਗਠਨ 'ਤੇ ਇਤਰਾਜ਼ ਜਤਾਇਆ ਅਤੇ ਕੋਰਟ ਨੂੰ ਦੱਸਿਆ ਕਿ ਭਗਤ ਸਿੰਘ ਦਾ ਟ੍ਰਾਇਲ ਤਿੰਨ ਜੱਜਾਂ ਦੀ ਬੈਂਚ ਨੇ ਕੀਤਾ ਸੀ। ਇਸ ਲਈ ਇਸ ਕੇਸ ਵਿਚ ਦੋਬਾਰਾ ਸੁਣਵਾਈ ਕਾਨੂੰਨ ਦੇ ਮੁਤਾਬਕ ਪੰਜ ਜੱਜਾਂ ਦੀ ਬੈਂਚ ਨੂੰ ਕਰਨੀ ਚਾਹੀਦੀ ਹੈ। ਡਬਲ ਬੈਂਚ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਇਸ ਮਾਮਲੇ ਨੂੰ ਫਿਰ ਤੋਂ ਮੁੱਖ ਜੱਜ ਲਾਹੌਰ ਉੱਚ ਅਦਾਲਤ ਦੇ ਕੋਲ ਭੇਜ ਦਿੱਤਾ। ਇਸ ਦੇ ਬਾਅਦ ਮਾਮਲਾ ਅਜੇ ਸੂਚੀਬੱਧ ਹੋਣਾ ਬਾਕੀ ਹੈ ਅਤੇ 10 ਸਾਲ ਤੱਕ ਇਸ ਮਾਮਲੇ ਦੀ ਸੁਣਵਾਈ ਲਈ ਅਜੇ ਤੱਕ ਕੋਈ ਬੈਂਚ ਗਠਿਤ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਦਸੂਹਾ 'ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ 'ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News