ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

Tuesday, Jun 07, 2022 - 10:50 AM (IST)

ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

ਵਾਸ਼ਿੰਗਟਨ (ਏਜੰਸੀ) - ਅਟਲਾਂਟਾ ਰੈਪਰ ਟ੍ਰਬਲ ਦਾ ਜਾਰਜੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ ਵਿਚ ਹੀ ਮਿਲੀ ਹੈ। ਯੂ.ਐੱਸ.ਏ. ਟੂਡੇ ਅਨੁਸਾਰ, ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਜੇਡੇਦਿਆਹ ਕੈਂਟੀ ਨੇ ਕਿਹਾ ਕਿ 34 ਸਾਲਾ ਟ੍ਰਬਲ, ਅਸਲੀ ਨਾਮ ਮਾਰੀਏਲ ਸੇਮੋਂਟੇ, ਦੀ ਲਾਸ਼ ਲੇਕ ਸੇਂਟ ਜੇਮਸ ਅਪਾਰਟਮੈਂਟ ਵਿੱਚ ਤੜਕੇ 3:20 'ਤੇ ਜ਼ਮੀਨ 'ਤੇ ਪਈ ਮਿਲੀ। ਉਨ੍ਹਾਂ ਦੇ ਸਰੀਰ 'ਤੇ ਗੋਲੀ ਦਾ ਨਿਸ਼ਾਨ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਇਮਰਾਨ ਦੀ ਬੇਗਮ ਨਿਕਲੀ 'ਰਿਸ਼ਵਤਖੋਰ', ਠੇਕਾ ਦਿਵਾਉਣ ਦੇ ਬਦਲੇ ਅਰਬਪਤੀ ਤੋਂ ਲਈ 5 ਕੈਰੇਟ ਦੀ ਹੀਰੇ ਦੀ ਮੁੰਦਰੀ

ਉਨ੍ਹਾਂ ਦੇ ਕਤਲ ਦੇ ਸਬੰਧ ਵਿਚ ਸ਼ੱਕੀ ਜੈਮੀਚੇਲ ਜੋਨਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਪ੍ਰਾਪਤ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਟ੍ਰਬਲ ਅਪਾਰਟਮੈਂਟ ਕੰਪਲੈਕਸ ਵਿੱਚ ਰਹਿਣ ਰਹੀ ਆਪਣੀ  ਇੱਕ ਮਹਿਲਾ ਦੋਸਤ ਨੂੰ ਮਿਲਣ ਗਏ ਸਨ। ਜਿੱਥੇ ਅਚਾਨਕ ਹਾਲਾਤ ਬਦਲ ਗਏ। ਡੈੱਡਲਾਈਨ ਦੀ ਰਿਪੋਰਟ ਮੁਤਾਬਕ ਸ਼ੱਕੀ ਜੋਨਸ ਮਹਿਲਾ ਨੂੰ ਜਾਣਦਾ ਸੀ, ਪਰ ਟ੍ਰਬਲ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ, ਰਿਕਾਰਡਿੰਗ ਕੰਪਨੀ ਡੇਫ ਜੈਮ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਟ੍ਰਬਲ ਦੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਹ ਆਪਣੇ ਸ਼ਹਿਰ ਲਈ ਇੱਕ ਸੱਚੀ ਆਵਾਜ਼ ਸਨ ਅਤੇ ਉਸ ਭਾਈਚਾਰੇ ਲਈ ਇੱਕ ਪ੍ਰੇਰਣਾ, ਜਿਸ ਦੀ ਉਨ੍ਹਾਂ ਨੇ ਮਾਣ ਨਾਲ ਨੁਮਾਇੰਦਗੀ ਕੀਤੀ ਸੀ। 

ਇਹ ਵੀ ਪੜ੍ਹੋ: ਬ੍ਰਿਟੇਨ ਨੇ ਪੁਤਿਨ ਦੀ ਚਿਤਾਵਨੀ ਨੂੰ ਕੀਤਾ ਨਜ਼ਰਅੰਦਾਜ਼, ਯੂਕ੍ਰੇਨ ਨੂੰ ਕਰੇਗਾ ਤੋਪਾਂ ਦੀ ਸਪਲਾਈ

ਤੁਹਾਨੂੰ ਦੱਸ ਦੇਈਏ ਕਿ ਟ੍ਰਬਲ ਨੇ 2011 ਵਿੱਚ '17 ਦਸੰਬਰ' ਸਿਰਲੇਖ ਨਾਲ ਆਪਣੀ ਪਹਿਲੀ ਮਿਕਸਟੇਪ ਰਿਲੀਜ਼ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ 2018 ਵਿੱਚ ਇੱਕ ਐਲਬਮ 'ਐਜਵੁੱਡ' ਕੱਢੀ, ਜਿਸ ਵਿਚ ਕਲਾਕਾਰ ਡਰੇਕ ਸਨ। 2018 ਵਿਚ ਟ੍ਰਬਲ ਨੇ ਬਿਲਬੋਰਡ ਨੂੰ ਦੱਸਿਆ ਸੀ ਕਿ ਮੇਰਾ ਸੰਗੀਤ ਨਿੱਜੀ ਪੱਧਰ 'ਤੇ ਜਾਂਦਾ ਹੈ। ਇਹ ਮੇਰੇ ਜੀਵਨ ਦੀਆਂ ਕਹਾਣੀਆਂ ਹਨ। ਕਈ ਵਾਰ ਮੈਨੂੰ ਪਰਵਾਹ ਨਹੀਂ ਹੁੰਦੀ ਕਿ ਕੌਣ ਸਾਹਮਣੇ ਆਉਂਦਾ ਹੈ ਅਤੇ ਕੀ ਜ਼ਿਆਦਾ ਚੱਲ ਰਿਹਾ ਹੈ। ਮੈਂ ਕਿਸੇ ਦੀ ਨਕਲ ਕਰਨ ਵਾਲਾ ਜਾਂ ਗੀਤ ਚੋਰੀ ਕਰਨ ਵਾਲਾ ਨਹੀਂ ਹਾਂ। ਮੈਨੂੰ ਇੱਕ ਅਸਲੀ ਰਿਸ਼ਤਾ ਰੱਖਣਾ ਪਸੰਦ ਹੈ। ਅਜਿਹਾ ਹੋਵੇ ਤਾਂ ਅਸੀਂ ਮਿਲ ਕੇ ਸੰਗੀਤ ਬਣਾ ਸਕਦੇ ਹਾਂ।

ਇਹ ਵੀ ਪੜ੍ਹੋ: BJP ਨੇਤਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ, ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ਨੇ ਕੀਤੀ ਨਿੰਦਾ

ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਲੰਘੇ ਮਹੀਨੇ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਗਾਇਕ ਤੋਂ ਅਦਾਕਾਰ-ਰਾਜਨੇਤਾ ਬਣੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News