ਰਾਮਾਸਵਾਮੀ ਨੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਕਿਹਾ-FBI ਅਤੇ ਸਿੱਖਿਆ ਵਿਭਾਗ ਨੂੰ ਕਰਾਂਗਾ ਖ਼ਤਮ

Sunday, Mar 05, 2023 - 10:57 AM (IST)

ਵਾਸ਼ਿੰਗਟਨ (ਭਾਸ਼ਾ)- ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਤਿੰਨ ਧਰਮ ਨਿਰਪੱਖ ਮੁੱਦਿਆਂ- ਨਸਲ, ਲਿੰਗ ਅਤੇ ਜਲਵਾਯੂ ਨੇ ਅੱਜ ਅਮਰੀਕਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ 2024 ਵਿੱਚ ਦੇਸ਼ ਦੇ ਰਾਸ਼ਟਰਪਤੀ ਬਣਦੇ ਹਨ, ਤਾਂ ਉਹ ਅਮਰੀਕੀ ਕੰਪਨੀਆਂ ਨੂੰ ਚੀਨ ਨਾਲ ਵਪਾਰ ਕਰਨ 'ਤੇ ਪਾਬੰਦੀ ਲਗਾ ਦੇਣਗੇ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੂੰ ਖ਼ਤਮ ਕਰ ਦੇਣਗੇ। 

''ਅਮਰੀਕਾ ਫਸਟ" ਉਸ ਦਾ ਏਜੰਡਾ

ਸੀਪੀਏਸੀ ਦੇ ਰਾਸ਼ਟਰੀ ਪਲੇਟਫਾਰਮ ਤੋਂ ਆਪਣੇ ਪਹਿਲੇ ਪ੍ਰਮੁੱਖ ਸੰਬੋਧਨ ਵਿੱਚ ਰਾਮਾਸਵਾਮੀ ਨੇ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (76) ਅਤੇ "ਅਮਰੀਕਾ ਫਸਟ" ਦੇ ਉਨ੍ਹਾਂ ਦੇ ਵਿਜ਼ਨ ਤੋਂ ਪ੍ਰੇਰਿਤ ਹਨ। ਰਾਮਾਸਵਾਮੀ ਨੇ ਕਿਹਾ ਕਿ ਉਸ ਦਾ ਏਜੰਡਾ 'ਅਮਰੀਕਾ ਫਸਟ' ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਮੁੱਦਿਆਂ ਦੀ ਪਛਾਣ ਕਰਕੇ ਇਨ੍ਹਾਂ 'ਤੇ ਜ਼ੋਰਦਾਰ ਢੰਗ ਨਾਲ ਕੰਮ ਕੀਤਾ ਜਾਵੇ। ਰਾਮਾਸਵਾਮੀ (37) ਨੇ ਰਿਪਬਲਿਕਨ ਪਾਰਟੀ ਦੇ ਚੋਟੀ ਦੇ ਸਾਲਾਨਾ ਪ੍ਰੋਗਰਾਮ 'ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਨਫਰੰਸ' (ਸੀਪੀਏਸੀ) 'ਚ ਆਪਣੇ ਸੰਬੋਧਨ 'ਚ ਕਿਹਾ ਕਿ ''ਅੱਜ ਦੀ ਆਜ਼ਾਦੀ ਦਾ ਐਲਾਨ ਚੀਨ ਤੋਂ ਸਾਡੀ ਆਜ਼ਾਦੀ ਦਾ ਐਲਾਨ ਹੈ। ਜੇਕਰ ਥਾਮਸ ਜੇਫਰਸਨ ਅੱਜ ਜ਼ਿੰਦਾ ਹੁੰਦਾ ਤਾਂ ਉਹ ਆਜ਼ਾਦੀ ਦੇ ਇਸ ਐਲਾਨਨਾਮੇ 'ਤੇ ਦਸਤਖ਼ਤ ਕਰਦੇ। ਜੇਕਰ ਮੈਂ ਤੁਹਾਡਾ ਅਗਲਾ ਰਾਸ਼ਟਰਪਤੀ ਬਣਦਾ ਹਾਂ ਤਾਂ ਮੈਂ ਇਸ 'ਤੇ ਦਸਤਖ਼ਤ ਕਰਾਂਗਾ।''  ਰਾਮਾਸਵਾਮੀ ਨੇ ਪਿਛਲੇ ਹਫ਼ਤੇ ਵ੍ਹਾਈਟ ਹਾਊਸ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਰਿਹੈ ਕੈਨੇਡਾ ਦੀਆਂ ਚੋਣਾਂ ’ਚ ਦਖਲ, ਕੈਨੇਡਾਈ ਸੰਸਦੀ ਕਮੇਟੀ ਨੇ ਪਾਸ ਕੀਤਾ ਜਾਂਚ ਮਤਾ

ਸਿੱਖਿਆ ਵਿਭਾਗ ਅਤੇ ਐਫਬੀਆਈ ਨੂੰ ਖ਼ਤਮ ਕਰਨ ਦੀ ਵੀ ਕਹੀ ਗੱਲ

ਆਪਣੇ 18 ਮਿੰਟ ਦੇ ਭਾਸ਼ਣ ਵਿੱਚ ਉਸਨੇ ਕਿਹਾ ਕਿ “ਤਿੰਨ ਧਰਮ ਨਿਰਪੱਖ ਮੁੱਦਿਆਂ ਨੇ ਅੱਜ ਅਮਰੀਕਾ ਨੂੰ ਸੰਕਟ ਵਿਚ ਪਾ ਦਿੱਤਾ ਹੈ। ਉਸ ਨੇ ਅੱਗੇ ਕਿਹਾ ਕਿ ਜੇ ਤੁਸੀਂ ਗੈਰ ਗੋਰੇ ਹੋ, ਤਾਂ ਤੁਸੀਂ ਕੁਦਰਤੀ ਤੌਰ 'ਤੇ ਵਾਂਝੇ ਹੋ। ਜੇ ਤੁਸੀਂ ਗੋਰੇ ਹੋ ਤਾਂ ਤੁਹਾਡੇ ਆਰਥਿਕ ਪਿਛੋਕੜ ਜਾਂ ਪਾਲਣ ਪੋਸ਼ਣ ਦੀ ਪਰਵਾਹ ਕੀਤੇ ਬਿਨਾਂ ਤੁਹਾਨੂੰ ਕੁਦਰਤੀ ਤੌਰ 'ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ। ਨਸਲ ਇਹ ਨਿਰਧਾਰਤ ਕਰਦੀ ਹੈ ਕਿ ਤੁਸੀਂ ਕੀ ਹੋ ਅਤੇ ਤੁਸੀਂ ਜੀਵਨ ਵਿੱਚ ਕੀ ਪ੍ਰਾਪਤ ਕਰ ਸਕਦੇ ਹੋ।” ਰਾਮਾਸਵਾਮੀ ਨੇ ਕਿਹਾ ਕਿ ਅਮਰੀਕਾ ਰਾਸ਼ਟਰੀ ਪਛਾਣ ਦੇ ਸੰਕਟ ਵਿੱਚ ਫਸਿਆ ਹੋਇਆ ਹੈ। ਰਾਮਾਸਵਾਮੀ ਨੇ ਆਪਣੇ ਭਾਸ਼ਣ ਵਿੱਚ ਸਿੱਖਿਆ ਵਿਭਾਗ ਅਤੇ ਐਫਬੀਆਈ ਨੂੰ ਖ਼ਤਮ ਕਰਨ ਦਾ ਵੀ ਗੱਲ ਕਹੀ। ਉਸ ਨੇ ਕਿਹਾ ਕਿ "ਮੈਂ ਪਿਛਲੇ ਹਫ਼ਤੇ ਕਿਹਾ ਸੀ, ਅਮਰੀਕਾ ਵਿੱਚ ਪਹਿਲੀ ਏਜੰਸੀ ਜਿਸ ਨੂੰ ਬੰਦ ਕਰਨ ਦੀ ਲੋੜ ਹੈ, ਉਹ ਸਿੱਖਿਆ ਵਿਭਾਗ ਹੈ। ਇਸ ਦੀ ਹੋਂਦ ਦਾ ਕੋਈ ਕਾਰਨ ਨਹੀਂ ਹੈ। ਰਾਮਾਸਵਾਮੀ ਨੇ ਅੱਗੇ ਕਿਹਾ ਕਿ ਮੈਂ ਦੂਜੀ ਸਰਕਾਰੀ ਏਜੰਸੀ ਦਾ ਐਲਾਨ ਕਰਨ ਲਈ ਤਿਆਰ ਹਾਂ ਜੋ ਕਿ ਸਾਨੂੰ ਘੱਟੋ-ਘੱਟ 60 ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਹੁਣ ਸਮਾਂ ਆ ਗਿਆ ਹੈ ਕਿ ਐਫਬੀਆਈ ਨੂੰ ਵੀ ਖ਼ਤਮ ਕੀਤਾ ਜਾਵੇ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News