ਪਾਕਿਸਤਾਨ ''ਚ ਇਮਰਾਨ ਸਮਰਥਕਾਂ ਦੀ ਰੈਲੀ, ਇਸਲਾਮਾਬਾਦ-ਲਾਹੌਰ ''ਚ ਫ਼ੌਜ ਕੀਤੀ ਤਾਇਨਾਤ

Sunday, Oct 06, 2024 - 05:09 PM (IST)

ਇਸਲਾਮਾਬਾਦ : ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਦੀ ਰੈਲੀ ਰੋਕਣ ਲਈ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਅਤੇ ਲਾਹੌਰ ਵਿਚ ਫ਼ੌਜ ਤਾਇਨਾਤ ਕੀਤੀ ਹੈ। ਇਸ ਬੰਦ ਦੀ ਅਪੀਲ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਕੀਤੀ ਹੈ। ਇਮਰਾਨ ਇਕ ਸਾਲ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹਨ। ਇਮਰਾਨ ਨੇ ਸਰਕਾਰ ਦੀ ਅਪੀਲ ਦੇ ਬਾਵਜੂਦ ਵਿਰੋਧ-ਪ੍ਰਦਰਸ਼ਨ ਟਾਲਣ ਤੋਂ ਮਨ੍ਹਾ ਕਰ ਦਿੱਤਾ ਸੀ। 

ਪੀਟੀਆਈ ਇਹ ਰੈਲੀ ਇਮਰਾਨ ਦੀ ਰਿਹਾਈ, ਨਿਆਪਾਲਿਕਾ ਦੇ ਸਮਰਥਨ ਅਤੇ ਮਹਿੰਗਾਈ ਖਿਲਾਫ ਕਰ ਰਹੀ ਹੈ। ਪੁਲਸ ਅਤੇ ਨੀਮ ਫੌਜੀ ਬਲਾਂ ਦੀ ਭਾਰੀ ਤਾਇਨਾਤੀ ਦੇ ਬਾਵਜੂਦ ਇਮਰਾਨ ਸਮਰਥਕ ਵੱਖ-ਵੱਖ ਮਾਰਗਾਂ ਤੋਂ ਰਾਜਧਾਨੀ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ 5 ਅਕਤੂਬਰ ਤੋਂ 17 ਅਕਤੂਬਰ ਤਕ ਇਸਲਾਮਾਬਾਦ ਵਿਚ ਫ਼ੌਜ ਤਾਇਨਾਤ ਰਹੇਗੀ, ਕਿਉਂਕਿ 15-16 ਅਕਤੂਬਰ ਨੂੰ ਇਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਦੀ ਬੈਠਕ ਵੀ ਹੋ ਰਹੀ ਹੈ।

ਇਹ ਵੀ ਪੜ੍ਹੋ : ਇਮਰਾਨ ਦੀ ਪਾਰਟੀ ਨੇ ਰੁਖ਼ ਕੀਤਾ ਸਪੱਸ਼ਟ, ਜੈਸ਼ੰਕਰ ਨੂੰ ਵਿਰੋਧ ਪ੍ਰਦਰਸ਼ਨ ਲਈ ਨਹੀਂ ਦਿੱਤਾ ਗਿਆ ਸੱਦਾ

ਲਾਹੌਰ ਵਿਚ ਮੀਨਾਰ-ਏ-ਪਾਕਿਸਤਾਨ ਦੇ ਆਸ-ਪਾਸ ਸਾਰੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਵਿਚਾਲੇ, ਪੀਟੀਆਈ ਨੇ ਦਾਅਵਾ ਕੀਤਾ ਹੈ ਕਿ ਸ਼ਹਿਬਾਜ਼ ਸ਼ਰੀਫ ਸਰਕਾਰ ਨੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Sandeep Kumar

Content Editor

Related News