ਰਾਜਨਾਥ ਸਿੰਘ ਵੱਲੋਂ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ, ਰੱਖਿਆ ਸਹਿਯੋਗ ਵਧਾਉਣ ਬਾਰੇ ਕੀਤੀ ਗੱਲਬਾਤ

Saturday, Aug 24, 2024 - 01:07 AM (IST)

ਰਾਜਨਾਥ ਸਿੰਘ ਵੱਲੋਂ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ, ਰੱਖਿਆ ਸਹਿਯੋਗ ਵਧਾਉਣ ਬਾਰੇ ਕੀਤੀ ਗੱਲਬਾਤ

ਨੈਸ਼ਨਲ ਡੈਸਕ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ। ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, “ਮੇਰੇ ਪਿਆਰੇ ਦੋਸਤ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਮੌਜੂਦਾ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਸਪਲਾਈ ਸੁਰੱਖਿਆ ਵਿਵਸਥਾ 'ਤੇ ਦਸਤਖਤ ਅਤੇ ਪ੍ਰਮੁੱਖ ਅਮਰੀਕੀ ਕਮਾਂਡਾਂ 'ਤੇ ਭਾਰਤੀ ਅਫਸਰਾਂ ਦੀ ਤਾਇਨਾਤੀ ਲਈ ਸਮਝੌਤਾ ਇਤਿਹਾਸਕ ਘਟਨਾਕ੍ਰਮ ਹਨ।

ਸਿੰਘ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ ਚਾਰ ਦਿਨਾਂ ਦੇ ਅਧਿਕਾਰਤ ਦੌਰੇ 'ਤੇ ਇੱਥੇ ਪਹੁੰਚੇ ਸਨ। ਸਿੰਘ ਨੇ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News