ਭਾਰਤੀ ਮੂਲ ਦੇ ਡਾ. ਰਾਜ ਪੰਜਾਬੀ ਬਾਈਡੇਨ ਦੀ ''ਮਲੇਰੀਆ ਪਹਿਲ'' ਦੇ ਗਲੋਬਲ ਕੋਆਰਡੀਨੇਟਰ ਨਿਯੁਕਤ

Tuesday, Feb 02, 2021 - 06:01 PM (IST)

ਭਾਰਤੀ ਮੂਲ ਦੇ ਡਾ. ਰਾਜ ਪੰਜਾਬੀ ਬਾਈਡੇਨ ਦੀ ''ਮਲੇਰੀਆ ਪਹਿਲ'' ਦੇ ਗਲੋਬਲ ਕੋਆਰਡੀਨੇਟਰ ਨਿਯੁਕਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਮਲੇਰੀਆ ਸੰਬੰਧੀ ਪਹਿਲ ਦੀ ਅਗਵਾਈ ਲਈ ਭਾਰਤੀ ਮੂਲ ਦੇ ਰਾਜ ਪੰਜਾਬੀ ਨੂੰ ਚੁਣਿਆ ਹੈ। ਰਾਸ਼ਟਰਪਤੀ ਦੀ ਇਹ ਪਹਿਲ ਮੁੱਖ ਰੂਪ ਨਾਲ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਲਈ ਹੈ। ਅਹੁਦੇ ਦੀ ਸਹੁੰ ਲੈਣ ਮਗਰੋਂ ਪੰਜਾਬੀ ਨੇ ਟਵਿੱਟਰ 'ਤੇ ਲਿਖਿਆ,''ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਮਲੇਰੀਆ ਪਹਿਲ ਦੀ ਅਗਵਾਈ ਕਰਨ ਲਈ ਜੋਅ ਬਾਈਡੇਨ ਨੇ ਮੈਨੂੰ ਰਾਸ਼ਟਰਪਤੀ ਦਾ 'ਮਲੇਰੀਆ ਕੋਆਰਡੀਨੇਟਰ' ਨਿਯੁਕਤ ਕੀਤਾ ਹੈ।'' 

 

ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਨਾਸਾ ਦੀ ਕਾਰਜਕਾਰੀ ਚੀਫ ਬਣੀ ਭਾਰਤੀ ਮੂਲ ਦੀ ਭਵਿਆ ਲਾਲ

ਉਹਨਾਂ ਨੇ ਟਵੀਟ ਵਿਚ ਲਿਖਿਆ,''ਸੇਵਾ ਦਾ ਮੌਕਾ ਮਿਲਿਆ ਅਤੇ ਇਸ ਲਈ ਮੈਂ ਧੰਨਵਾਦੀ ਹਾਂ।'' ਲਾਇਬੇਰੀਆ ਵਿਚ ਪੈਦਾ ਹੋਏ ਪੰਜਾਬੀ ਅਤੇ ਉਹਨਾਂ ਦੇ ਪਰਿਵਾਰ ਨੇ 1990 ਦੇ ਦਹਾਕੇ ਵਿਚ ਗ੍ਰਹਿਯੁੱਧ ਦੌਰਾਨ ਦੇਸ਼ ਛੱਡ ਕੇ ਅਮਰੀਕਾ ਵਿਚ ਸ਼ਰਨ ਲਈ ਸੀ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਉਹਨਾਂ ਲਈ ਨਿੱਜੀ ਤੌਰ 'ਤੇ ਮਹੱਤਵ ਰੱਖਦੀ ਹੈ। ਪੰਜਾਬੀ ਨੇ ਕਿਹਾ ਕਿ ਮੇਰੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਭਾਰਤ ਵਿਚ ਰਹਿਣ ਦੌਰਾਨ ਮਲੇਰੀਆ ਨਾਲ ਪੀੜਤ ਹੋ ਗਏ ਸਨ। ਲਾਇਬੇਰੀਆ ਵਿਚ ਰਹਿਣ ਦੌਰਾਨ ਮੈਂ ਵੀ ਮਲੇਰੀਆ ਕਾਰਨ ਬੀਮਾਰ ਹੋਇਆ ਸੀ। ਇਕ ਡਾਕਟਰ ਹੋਣ ਦੇ ਨਾਤੇ ਅਫਰੀਕਾ ਵਿਚ ਕੰਮ ਕਰਨ ਦੌਰਾਨ ਮੈਂ ਇਸ ਰੋਗ ਨਾਲ ਇੱਥੇ ਕਈ ਜ਼ਿੰਦਗੀਆਂ ਨੂੰ ਖਤਮ ਹੁੰਦੇ ਦੇਖਿਆ ਹੈ।

ਨੋਟ- ਰਾਜ ਪੰਜਾਬੀ ਦੇ ਮਲੇਰੀਆ ਪਹਿਲ ਦੇ ਗਲੋਬਲ ਕੋਆਰਡੀਨੇਟਰ ਨਿਯੁਕਤ ਹੋਣ ਸੰਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News