ਪਾਕਿਸਤਾਨ ''ਚ ਮੀਂਹ ਕਾਰਨ 3 ਦਿਨਾਂ ''ਚ 64 ਲੋਕਾਂ ਦੀ ਮੌਤ

Monday, Aug 10, 2020 - 09:35 AM (IST)

ਪਾਕਿਸਤਾਨ ''ਚ ਮੀਂਹ ਕਾਰਨ 3 ਦਿਨਾਂ ''ਚ 64 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ ਪਿਛਲੇ ਤਿੰਨ ਦਿਨਾਂ ਵਿਚ 64 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ। ਰਾਸ਼ਟਰੀ ਐਮਰਜੈਂਸੀ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। 

ਏ. ਡੀ. ਐੱਮ. ਏ. ਮੁਤਾਬਕ ਮ੍ਰਿਤਕਾਂ ਵਿਚ ਘੱਟ ਤੋਂ ਘੱਟ 19 ਬੱਚੇ ਤੇ 9 ਜਨਾਨੀਆਂ ਸ਼ਾਮਲ ਹਨ। ਦੇਸ਼ ਦੇ ਉੱਤਰ-ਪੱਛਮੀ ਖੈਬਰ ਪਖਤੂਨਵਾ ਸੂਬਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਖੇਤਰ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 25 ਲੋਕਾਂ ਦੀ ਜਾਨ ਗਈ ਹੈ। ਇਸ ਦੇ ਬਾਅਦ ਦੱਖਣੀ ਸਿੰਧ ਵਿਚ 12 ਅਤੇ ਦੱਖਣੀ-ਪੱਛਮੀ ਬਲੋਚਿਸਤਾਨ ਵਿਚ ਅਤੇ ਪੰਜਾਬ ਸੂਬੇ ਵਿਚ ਲਗਾਤਾਰ 8 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਗਿਲਗਿਤ ਬਲਿਤਸਤਾਨ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋਈ ਹੈ। 
 


author

Lalita Mam

Content Editor

Related News