ਇਟਲੀ ’ਚ ਮੀਂਹ ਦਾ ਪ੍ਰਕੋਪ ਜਾਰੀ, ਸਚੀਲੀਆ ’ਚ 12 ਲੋਕਾਂ ਦੀ ਮੌਤ

Monday, Nov 05, 2018 - 08:58 AM (IST)

ਰੋਮ (ਕੈਂਥ)— ਇਟਲੀ ਵਿਚ ਖਰਾਬ ਮੌਸਮ ਕਾਰਨ ਲੋਕ ਹਾਲੋ-ਬੇਹਾਲ ਹੋ ਰਹੇ ਹਨ । ਖਰਾਬ ਮੌਸਮ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਇਟਲੀ ਦੇ ਲੋਕਾਂ ਨੂੰ ਪਿਛਲੇ ਕਰੀਬ 8-10 ਦਿਨਾਂ ਤੋਂ ਮੁਸ਼ਕਲ ’ਚ ਪਾ ਰਿਹਾ ਹੈ।  ਹਾਲ ਹੀ ਵਿਚ ਇਟਲੀ ਦੇ ਸਚੀਲੀਆ ਸੂਬੇ ਵਿਚ ਭਾਰੀ ਮੀਂਹ ਤੇ ਤੇਜ਼ ਤੂਫਾਨ ਨੇ 12 ਲੋਕਾਂ ਦੀ ਜਾਨ ਲੈ ਲਈ ਹੈ।  ਪ੍ਰਸ਼ਾਸਨ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਸੂਬੇ ਦੇ 6 ਇਲਾਕਿਆਂ ਵਿਚ  ਲੋਕਾਂ ਨੂੰ ਖਤਰੇ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੋਈ ਸੀ।

PunjabKesari

ਸੂਬੇ ਦੇ ਸ਼ਹਿਰ ਕਸਤਲਦਾਚਿਆ ਵਿਖੇ ਦੋ ਪਰਿਵਾਰਾਂ ਦੇ 9 ਲੋਕਾਂ ਨੂੰ ਮੌਤ ਬਣ ਕੇ ਆਏ ਹੜ੍ਹ ਦੇ ਪਾਣੀ ਨੇ ਉਸ ਵੇਲੇ ਦਬੋਚ ਲਿਆ ਜਦੋਂ ਉਹ ਬੀਤੀ ਰਾਤ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ। ਇਕ ਹੋਰ ਵਿਅਕਤੀ ਜਿਹੜਾ ਇਨ੍ਹਾਂ ਪਰਿਵਾਰਾਂ ਦਾ ਕਰੀਬੀ ਸੀ , ਨੇ ਦਰੱਖਤ ਉਪਰ ਚੜ੍ਹ ਕੇ ਆਪਣੀ ਜਾਨ ਬਚਾਈ। ਇਕ ਹੋਰ ਘਟਨਾ ਵਿਚ ਕਈ ਵਿਅਕਤੀ ਹੜ੍ਹ ਦੇ ਪਾਣੀ ਨਾਲ ਘਿਰ ਗਏ ਜਿਨ੍ਹਾਂ ਵਿਚੋ ਇੱਕ ਦੀ ਮੌਤ ਹੋ ਗਈ ਤੇ ਕੁਝ ਲਾਪਤਾ ਹੈ।  ਲਾਪਤਾ ਵਿਅਕਤੀ ਪੇਸ਼ੇ ਵਜੋਂ ਡਾਕਟਰ ਦੱਸਿਆ ਜਾ ਰਿਹਾ ਹੈ।


Related News