ਜਰਮਨੀ 'ਚ ਰੇਲਵੇ ਕਰਮਚਾਰੀਆਂ ਦੀ ਹੜਤਾਲ ਕਾਰਨ ਰੇਲ ਆਵਾਜਾਈ ਪ੍ਰਭਾਵਿਤ

Wednesday, Aug 11, 2021 - 05:38 PM (IST)

ਬਰਲਿਨ (ਭਾਸ਼ਾ): ਜਰਮਨੀ ਵਿਚ ਰੇਲਵੇ ਕਰਮਚਾਰੀਆਂ ਦੁਆਰਾ ਬੁੱਧਵਾਰ ਨੂੰ ਕੀਤੀ ਗਈ ਦੇਸ਼ ਵਿਆਪੀ ਹੜਤਾਲ ਕਾਰਨ ਕਈ ਥਾਵਾਂ 'ਤੇ ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਅਤੇ ਯਾਤਰੀ ਰੇਲ ਸੇਵਾਵਾਂ ਠੱਪ ਹੋ ਗਈਆਂ। ਲੋਕਾਂ ਨੂੰ ਯਾਤਰਾ ਦੀਆਂ ਯੋਜਨਾਵਾਂ ਬਦਲਣੀਆਂ ਪਈਆਂ ਅਤੇ ਬਰਲਿਨ ਵਰਗੇ ਵੱਡੇ ਸ਼ਹਿਰਾਂ ਵਿਚ ਬੱਚਿਆਂ ਨੂੰ ਸਕੂਲ ਜਾਣ ਲਈ ਬੱਸਾਂ ਅਤੇ ਟ੍ਰਾਮਾਂ ਦਾ ਸਹਾਰਾ ਲੈਣਾ ਪਿਆ। ਰੇਲਵੇ ਕੰਪਨੀ ਡਾਇਸ਼ ਬਹਿਨ ਵੱਲੋਂ ਕਿਹਾ ਗਿਆ ਕਿ ਦੋ ਦਿਨਾਂ ਦੀ ਹੜਤਾਲ ਦੇ ਨਤੀਜੇ ਵਜੋਂ ਬੁੱਧਵਾਰ, ਵੀਰਵਾਰ ਨੂੰ ਲੰਬੀ ਦੂਰੀ ਦੀਆਂ ਰੇਲਗੱਡੀਆਂ ਦਾ ਸਿਰਫ ਇੱਕ ਚੌਥਾਈ ਹਿੱਸਾ ਚੱਲੇਗਾ। ਕੰਪਨੀ ਨੇ ਯਾਤਰੀਆਂ ਨੂੰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਲਈ ਕਿਹਾ। 

ਜੀਡੀਐਲ ਯੂਨੀਅਨ ਮੈਂਬਰਾਂ ਨੇ ਮੰਗਲਵਾਰ ਰਾਤ ਨੂੰ ਹੜਤਾਲ ਸ਼ੁਰੂ ਕੀਤੀ ਸੀ। ਯੂਨੀਅਨ ਨੇ ਕਿਹਾ ਕਿ ਉਸ ਨੇ 95 ਪ੍ਰਤੀਸ਼ਤ ਕਰਮਚਾਰੀਆਂ ਦੀ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਦਾ ਸਮਰਥਨ ਕੀਤਾ ਹੈ।ਉਹਨਾਂ ਦੀ ਮੰਗ 3.2 ਪ੍ਰਤੀਸ਼ਤ ਤਨਖਾਹ ਵਾਧਾ ਕਰਨ ਦੀ ਅਤੇ ਇੱਕ ਵਾਰ 'ਕੋਰੋਨਾ ਵਾਇਰਸ ਬੋਨਸ' ਵਜੋਂ 703 ਡਾਲਰ ਦੇਣ ਦੀ ਹੈ। ਜਰਮਨੀ ਦੇ ਰੇਲਵੇ ਪ੍ਰਦਾਤਾ ਡਾਇਸ਼ ਬਹਨ ਨੇ ਯੂਨੀਅਨ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ -ਪਾਕਿ: JAC ਨੇ ਸ਼ੀਆ ਲਾਪਤਾ ਵਿਅਕਤੀਆਂ ਦਾ ਮੁੱਦਾ ਚੁੱਕਿਆ, ਕਿਹਾ- ਸਾਡੇ ਬੱਚੇ ਅਨਾਥਾਂ ਵਾਂਗ ਹੋ ਰਹੇ ਵੱਡੇ

ਵਿਸ਼ਵਵਿਆਪੀ ਮਹਾਮਾਰੀ ਕਾਰਨ ਕੰਪਨੀ ਨੂੰ ਬਹੁਤ ਨੁਕਸਾਨ ਹੋਇਆ ਹੈ। ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਕਈ ਥਾਵਾਂ 'ਤੇ ਰੇਲ ਮਾਰਗਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ। ਜਰਮਨੀ ਦੇ 16 ਰਾਜਾਂ ਵਿੱਚੋਂ 11 ਗਰਮੀਆਂ ਦੀਆਂ ਛੁੱਟੀਆਂ 'ਤੇ ਹਨ ਅਤੇ ਲੋਕ ਇਸ ਸਮੇਂ ਦੌਰਾਨ ਯਾਤਰਾ ਕਰਨ ਲਈ ਰੇਲ ਗੱਡੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਸੋਮਵਾਰ ਨੂੰ ਬਰਲਿਨ ਵਿਚ ਸਕੂਲ ਖੁੱਲ੍ਹ ਗਏ ਪਰ ਐਸ-ਬਹਨ ਯਾਤਰੀ ਰੇਲ ਗੱਡੀਆਂ ਦੇ ਨਾ ਚੱਲਣ ਅਤੇ ਸੜਕਾਂ 'ਤੇ ਨਿੱਜੀ ਵਾਹਨਾਂ ਦੀ ਭੀੜ ਕਾਰਨ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
 


Vandana

Content Editor

Related News