4 ਜੂਨ ਨੂੰ ਰਾਹੁਲ ਗਾਂਧੀ ਦੀ ਨਿਊਯਾਰਕ ਫੇਰੀ, INOC ਨੇ ਰਵੀ ਸਿੰਘ ਪੱਬੀਆ ਨੂੰ ਨਿਯੁਕਤ ਕੀਤਾ ਚੇਅਰਮੈਨ

Friday, Jun 02, 2023 - 01:36 PM (IST)

4 ਜੂਨ ਨੂੰ ਰਾਹੁਲ ਗਾਂਧੀ ਦੀ ਨਿਊਯਾਰਕ ਫੇਰੀ, INOC ਨੇ ਰਵੀ ਸਿੰਘ ਪੱਬੀਆ ਨੂੰ ਨਿਯੁਕਤ ਕੀਤਾ ਚੇਅਰਮੈਨ

ਨਿਊਜਰਸੀ ( ਰਾਜ ਗੋਗਨਾ)- ਪੇਨਸਿਲਵੇਨੀਆ ਸੂਬੇ ਤੇ ਸ਼ਹਿਰ ਬੇਨਸਲਮ ਵਿੱਖੇ ਆਈ.ਐਨ.ੳ.ਸੀ. ਦੇ ਵਰਕਰਾਂ ਦੀ ਇਕ ਮੀਟਿੰਗ ਇੱਥੋਂ ਦੇ ਨਾਮਵਰ ਸ਼ਗਨ ਪੈਲੇਸ ਭਾਰਤੀ ਰੈਸਟੋਰੇਂਟ ਵਿੱਚ ਪਾਰਟੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੇਨਸਿਲਵੇਨੀਆ ਸੂਬੇ ਦੇ ਪਾਰਟੀ ਦੇ ਪ੍ਰਧਾਨ ਅਤੇ ਸ਼ਫਲ ਹੋਟਲ ਕਾਰੋਬਾਰੀ ਨਿਰਮਲ ਸਿੰਘ ਲ਼ਲਹੇੜੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਵਿੱਚ 4 ਜੂਨ ਦਿਨ ਐਤਵਾਰ ਨੂੰ ਰਾਹੁਲ ਗਾਂਧੀ ਦੀ ਨਿਊਯਾਰਕ ਫੇਰੀ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰਾਂ ਹੋਈਆਂ। ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ੳੇੁਹਨਾਂ ਦੀ ਰਹਿਨੁਮਾਈ ਹੇਠ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਨਿਊਜਰਸੀ ਤੋਂ ਪੁੱਜ ਰਹੇ ਹਨ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੇ ਦੇਵ ਸ਼ਾਹ ਨੇ ਜਿੱਤਿਆ 2023 ਦਾ 'ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ' ਖਿਤਾਬ

ਪੇਨਸਿਲਵੇਨੀਆ ਸੂਬੇ ਤੋਂ ਪਾਰਟੀ ਦੇ ਪ੍ਰਧਾਨ ਨਿਰਮਲ ਸਿੰਘ ਲਲਹੇੜੀ ਨੇ ਵੀ ਮੀਟਿੰਗ ਵਿੱਚ ਭਰੋਸਾ ਦਿਵਾਇਆ ਕਿ ਉਹ ਪੇਨਸਿਲਵੇਨੀਆ ਤੋਂ ਪਾਰਟੀ ਦੀ ਰੈਲੀ ਵਿੱਚ ਵੱਧ ਤੋ ਵੱਧ ਪਾਰਟੀ ਦੇ ਵਰਕਰਾਂ ਨਾਲ ਪੁੱਜਣਗੇ। ਆਈ.ਐਨ.ੳ.ਸੀ. ਪੰਜਾਬ ਚੈਪਟਰ ਦੇ ਪ੍ਰਧਾਨ ਗਿੱਲ ਨੇ ਕਿਹਾ ਕਿ ਇਸ ਮੌਕੇ ਪੰਜਾਬ ਤੋਂ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ, ਰਾਜਾ ਵੜਿੰਗ ਵੀ ਵਿਸ਼ੇਸ਼ ਤੌਰ 'ਤੇ ਪੁੱਜਣਗੇ। ਇਸ ਮੌਕੇ ਸ: ਗੁਰਮੀਤ ਸਿੰਘ ਗਿੱਲ ਪ੍ਰਧਾਨ ਆਈ.ਐਨ.ੳ.ਸੀ. ਪੰਜਾਬ ਚੈਪਟਰ ਅਮਰੀਕਾ ਨੇ ਰਵੀ ਸਿੰਘ ਪੱਬੀਆ ਨੂੰ ਪੇਨਸਿਲਵੇਨੀਆ ਸੂਬੇ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਉਹਨਾਂ ਨਾਲ ਆਈ.ਐਨ.ੳ.ਸੀ. ਦੇ ਵਰਕਰ ਵੀ ਹਾਜ਼ਰ ਸਨ। ਜਿੰਨਾਂ ਵਿੱਚ ਨਿਰਮਲ ਸਿੰਘ ਲਲਹੇੜੀ, ਮੇਜਰ ਸਿੰਘ ਢਿੱਲੋ,ਪਰਮਿੰਦਰ ਸਿਘ ਦਿਉਲ, ਅਮਰੀਕ ਸਿੰਘ ਮਰਾੜ,ਅਮਰੀਕ ਸਿੰਘ, ਕੁਲਦੀਪ ਸਿੰਘ ਚਾਵਲਾ ਵੀ ਮੋਜੂਦ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News