ਰਾਹਤ ਆਸਟਿਨ ਨੇ ਪਾਕਿ ’ਚ ਸਿੱਖਾਂ ਉੱਪਰ ਹੋ ਰਹੇ ਜ਼ੁਲਮਾਂ ਦੇ ਖਿਲਾਫ ਉਠਾਈ ਆਵਾਜ਼

07/19/2020 1:27:06 AM

ਇਸਲਾਮਾਬਾਦ (ਇੰਟ.)- ਵਕੀਲ, ਲੇਖਕ ਅਤੇ ਸਮਾਜਕ ਵਰਕਰ ਰਾਹਤ ਆਸਟਿਨ ਨੇ ਪਾਕਿਸਤਾਨ ’ਚ ਸਿੱਖਾਂ ਦੇ ਉੱਪਰ ਹੋ ਰਹੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਈ ਹੈ। ਉਨ੍ਹਾਂ ਨੇ ਟਵੀਟਰ ’ਤੇ ਟਵੀਟ ਕੀਤਾ ਕਿ 2011 ਤੋਂ ਪਹਿਲਾਂ ਬਾਡਾ, ਕੇ. ਪੀ. ਕੇ.-ਪਾਕਿਸਤਾਨ ’ਚ 3000 ਸਿੱਖ ਰਹਿੰਦੇ ਸਨ, ਪਰ ਫਿਰ ਉਨ੍ਹਾਂ ਨੂੰ ‘ਜਜੀਆ’ (ਇਕ ਇਸਲਾਮਿਕ ਸੂਬੇ ’ਚ ਗੈਰ-ਮੁਸਲਿਮਾਂ ’ਤੇ ਲਗਾਇਆ ਜਾਣ ਵਾਲਾ ਜੀਵਨ ਟੈਕਸ) ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਓਦੋਂ ਇਸਲਾਮਿਕ ਸਮੂਹਾਂ ਨੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਸਭ ਕੁਝ ਛੱਡਕੇ ਭੱਜਣਾ ਪਿਆ। ਹੁਣ ਇਕ ਵੀ ਸਿੱਖ ਉਥੇ ਨਹੀਂ ਰਹਿੰਦਾ। ਉਨ੍ਹਾਂ ਨੇ ਟਵੀਟ ’ਤੇ ਕਈ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਇਕ ਸਿੱਖ ਨੇ ਕਿਹਾ ਕਿ ਪਾਕਿਸਤਾਨ ’ਚ ਜੋ ਅੱਜ ਘੱਟ-ਗਿਣਤੀਆਂ ਦਾ ਸ਼ੋਸ਼ਣ ਹੋ ਰਿਹਾ ਹੈ ਕਲ ਇਹ ਸਥਿਤੀ ਭਾਰਤ ’ਚ ਵੀ ਹੋ ਸਕਦੀ ਹੈ। ਸਾਡੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ।

ਉਥੇ ਇਕ ਹੋਰ ਨੇ ਕਿਹਾ ਕਿ ਹੁਣ ਦੇਸ਼ ਅਤੇ ਦੁਨੀਆ ਸਮਝ ਰਹੀ ਹੈ ਕਿ ਸੀ. ਏ. ਏ. ਇੰਨਾ ਅਹਿਮ ਕਿਉਂ ਹੈ? ਮੁਸਲਿਮ ਬਹੁ-ਗਿਣਤੀ ਖੇਤਰ ਜਾਂ ਦੇਸ਼ ’ਚ ਗੈਰ-ਮੁਸਲਮਾਨਾਂ ਲਈ ਦੁੱਖ ਦੀ ਸਥਿਤੀ ਹੈ। ਭਾਰਤ ’ਚ ਵੀ 500 ਤੋਂ ਜ਼ਿਆਦਾ ਜਿਥੇ ਗੈਰ-ਮੁਸਲਿਮ ਨਹੀਂ ਰਹਿ ਸਕਦੇ।


Baljit Singh

Content Editor

Related News