ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਮਹਾਰਾਣੀ ਐਲਿਜ਼ਾਬੇਥ II ਨੇ ਰਾਡੁਕਾਨੁ ਨੂੰ ਕੀਤਾ ਸਨਮਾਨਿਤ

Saturday, Jan 01, 2022 - 04:16 PM (IST)

ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਮਹਾਰਾਣੀ ਐਲਿਜ਼ਾਬੇਥ II ਨੇ ਰਾਡੁਕਾਨੁ ਨੂੰ ਕੀਤਾ ਸਨਮਾਨਿਤ

ਲੰਡਨ (ਏਜੰਸੀ)-ਅਮਰੀਕੀ ਓਪਨ ਚੈਂਪੀਅਨ ਐਮਾ ਰਾਡੁਕਾਨੁ ਨੂੰ ਫਲਸ਼ਿੰਗ ਮੀਡੋਜ਼ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਨੇ ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਸਨਮਾਨਿਤ ਕੀਤਾ। ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਬਣੀ 19 ਸਾਲਾ ਰਾਡੁਕਾਨੁ ਨੂੰ ਮਹਾਰਾਣੀ ਨੇ ਮੈਂਬਰ ਆਫ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ (ਐੱਮ. ਬੀ. ਈ.) ਬਣਾਇਆ ਹੈ। ਇਸ ਤਰ੍ਹਾਂ ਇਹ ਸਾਲ ਰਾਡੁਕਾਨੁ ਲਈ ਯਾਦਗਾਰੀ ਰਿਹਾ। ਰਾਡੁਕਾਨੁ ਅਮਰੀਕੀ ਓਪਨ ਦਾ ਖਿਤਾਬ ਜਿੱਤ ਕੇ ਬ੍ਰਿਟੇਨ ’ਚ ਰਾਤੋ-ਰਾਤ ਸਟਾਰ ਬਣ ਗਈ ਸੀ। 1977 ’ਚ ਵਰਜੀਨੀਆ ਵੇਡ ਤੋਂ ਬਾਅਦ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਖਿਡਾਰਨ ਬਣਨ ਲਈ ਉਨ੍ਹਾਂ ਨੂੰ 2021 ਲਈ ਦੀ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਸ਼ਖਸੀਅਤ ਵੀ ਚੁਣਿਆ ਗਿਆ। ਰਾਡੁਕਾਨੁ ਨੇ ਕਿਹਾ ਕਿ ਉਹ ਐੱਮ. ਬੀ. ਈ. ਪ੍ਰਾਪਤ ਕਰਨ ਤੋਂ ਬਾਅਦ ‘ਬਹੁਤ ਹੀ ਮਾਣ’ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਇਹ ਸਾਲ ਮੇਰੇ ਲਈ ਬਹੁਤ ਹੈਰਾਨੀ ਨਾਲ ਭਰਿਆ ਰਿਹਾ ਹੈ, ਇਸ ਲਈ ਇਸ ਨਿਯੁਕਤੀ ਨਾਲ 2021 ਦਾ ਅੰਤ ਕਰਨਾ ਬਹੁਤ ਖਾਸ ਹੈ।’’

ਰਾਡੁਕਾਨੁ ਤੋਂ ਇਲਾਵਾ ਸਾਈਕਲਿੰਗ ਖਿਡਾਰੀਆਂ ਲਾਰਾ ਤੇ ਜੇਸਨ ਕੈਨੀ ਦੀ ਸ਼ਾਦੀਸ਼ੁਦਾ ਜੋੜੀ ਨੂੰ ਟੋਕੀਓ ਓਲੰਪਿਕ ’ਚ ਹੋਰ ਜ਼ਿਆਦਾ ਰਿਕਾਰਡ ਤੋੜਨ ਤੋਂ ਬਾਅਦ ਕ੍ਰਮਵਾਰ ਡੇਮਹੁੱਡ ਅਤੇ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਗਿਆ। ਓਲੰਪਿਕ ਤੈਰਾਕੀ ਚੈਂਪੀਅਨ ਐਡਮ ਪੀਟੀ ਅਤੇ ਚੇਲਸੀ ਦੀ ਮਹਿਲਾ ਕੋਚ ਐਮਾ ਹਾਯੇਸ ਨੂੰ ਆਫੀਸਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਓ.ਬੀ.ਈ.) ਬਣਾਇਆ ਗਿਆ। ਇਸ ਤੋਂ ਇਲਾਵਾ ਓਲੰਪਿਕ ਚੈਂਪੀਅਨ ਗੋਤਾਖੋਰ ਟੌਮ ਡੇਲੀ ਅਤੇ ਜਿਮਨਾਸਟ ਮੈਕਸ ਵਿਟਲਾਕ ਤੋਂ ਇਲਾਵਾ ਸੱਤ ਵਾਰ ਦੀ ਪੈਰਾਲੰਪਿਕ ਚੈਂਪੀਅਨ ਹਨਾ ਕਾਕਰਾਫਟ ਨੂੰ ਓ. ਬੀ. ਈ. ਬਣਾਇਆ ਗਿਆ।


author

Manoj

Content Editor

Related News