ਕੈਨੇਡਾ ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਦੀ ਸੜਕੀ ਹਾਦਸੇ 'ਚ ਮੌਤ

Wednesday, Sep 11, 2019 - 08:23 PM (IST)

ਕੈਨੇਡਾ ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਦੀ ਸੜਕੀ ਹਾਦਸੇ 'ਚ ਮੌਤ

ਸਰੀ— ਕੈਨੇਡਾ 'ਚ ਪੜ੍ਹਾਈ ਕਰਨ ਗਏ ਰਾਦੌਰ ਨਿਵਾਸੀ ਪ੍ਰਮੋਦ ਕੱਕੜ ਦੇ ਬੇਟੇ ਅਭਿਸ਼ੇਕ ਕੱਕੜ ਉਰਫ ਰਾਜਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਭਿਸ਼ੇਕ ਤੜਕੇ ਸਵਾ ਇਕ ਵਜੇ ਅਪਣੇ ਦੋਸਤ ਦੇ ਨਾਲ ਕਾਰ 'ਚ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ।

ਇਸ ਦੌਰਾਨ ਤੇਜ਼ ਮੀਂਹ ਤੇ ਤੂਫਾਨ ਦੇ ਚਲਦਿਆਂ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਨੇ ਜ਼ੋਰਦਾਰ ਟੱਕਰ ਮਾਰੀ। ਜਿਸ ਕਾਰਨ ਕਾਰ ਪਲਟ ਗਈ। ਪਲਟਦੇ ਹੀ ਕਾਰ ਸੜਕ ਕਿਨਾਰੇ ਖੰਭੇ 'ਚ ਵੱਜੀ। ਇਸ ਦੌਰਾਨ ਅਭਿਸ਼ੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਾਦਸੇ 'ਚ ਤਿੰਨ ਹੋਰ ਵੀ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਅਭਿਸ਼ੇਕ ਦੀ ਮੌਤ ਦੀ ਖ਼ਬਰ ਉਸ ਦੇ ਦੋਸਤਾਂ ਨੇ ਉਸ ਦੇ ਘਰ ਵਾਲਿਆਂ ਨੂੰ ਦਿੱਤੀ। ਪੀੜਤ ਪਰਿਵਾਰ ਵਲੋਂ ਅਭਿਸ਼ੇਕ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਪਰਿਵਾਰ ਦਾ ਇਕਲੌਕਾ ਪੁੱਤਰ ਸੀ।


author

Baljit Singh

Content Editor

Related News