ਪਾਕਿ ਦੇ ਵਿਦੇਸ਼ ਮੰਤਰੀ ਕੁਰੈਸ਼ੀ ਬੋਲੇ, ਭਾਰਤ ਫਿਰ ਕਰ ਸਕਦੈ ''ਸਰਜੀਕਲ ਸਟ੍ਰਾਈਕ''

12/18/2020 10:56:52 PM

ਦੁਬਈ- ਅੱਤਵਾਦ ਦਾ ਟਿਕਾਣਾ ਬਣ ਚੁੱਕੇ ਪਾਕਿਸਤਾਨ 'ਤੇ ਭਾਰਤੀ ਫੌਜ ਦੇ ਹਮਲੇ ਦਾ ਖੌਫ ਇਸ ਤਰ੍ਹਾਂ ਛਾਇਆ ਹੋਇਆ ਹੈ ਕਿ ਉਸ ਨੂੰ ਹਰ ਵੇਲੇ ਸਰਜੀਕਲ ਸਟ੍ਰਾਈਕ ਦਾ ਡਰ ਸਤਾਉਂਦਾ ਹੈ। ਸ਼ੁੱਕਰਵਾਰ ਅਬੂਧਾਬੀ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ, 'ਖੁਫੀਆ ਸੋਮਿਆਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਦੀ ਪਲਾਨਿੰਗ ਬਣਾ ਰਿਹਾ ਹੈ। ਇਹ ਇਕ ਗੰਭੀਰ ਗੱਲ ਹੈ।'

ਇਹ ਵੀ ਪੜ੍ਹੋ -‘ਗ੍ਰੇਟ ਵਿਕਟ੍ਰੀ ਡੇਅ’ ’ਤੇ PM ਸ਼ੇਖ ਹਸੀਨਾ ਨੇ ਕਿਹਾ-‘‘ਬੰਗਲਾਦੇਸ਼ ਹਰੇਕ ਧਰਮਾਂ ਦੇ ਲੋਕਾਂ ਦਾ’’

ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ, 'ਮੈਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਭਾਰਤ ਨੇ ਇਸ ਲਈ ਆਪਣੇ ਉਨ੍ਹਾਂ ਅਹਿਮ ਸਹਿਯੋਗੀਆਂ ਕੋਲੋਂ ਇਸ ਗੱਲ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਉਹ ਆਪਣਾ ਸਾਂਝੇਦਾਰ ਮੰਨਦਾ ਹੈ। ਭਾਰਤ ਆਪਣੇ ਦੇਸ਼ ਵਿਚ ਵੱਧਦੇ ਗੰਭੀਰ ਅੰਦਰੂਨੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦੀ ਯੋਜਨਾ ਬਣਾ ਰਿਹਾ ਹੈ।' ਕੁਰੈਸ਼ੀ 17 ਅਤੇ 18 ਦਸੰਬਰ ਨੂੰ ਯੂ.ਏ.ਈ. ਦੀ ਦੋ ਦਿਨੀਂ ਯਾਤਰਾ 'ਤੇ ਹਨ। ਵੀਰਵਾਰ ਨੂੰ ਕੁਰੈਸ਼ੀ ਨੇ ਸੰਯੁਕਤ ਅਰਬ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਵਾਸੀਆਂ ਪਾਕਿਸਤਾਨੀਆਂ ਨਾਲ ਮੁਲਾਕਾਤ ਕੀਤੀ। ਕੁਰੈਸ਼ੀ ਨੇ ਕਿਹਾ ਕਿ ਭਾਰਤ ਪਾਕਿਸਤਾਨ 'ਤੇ ਧਿਆਨ ਕੇਂਦਰਿਤ ਕਰ ਆਪਣੇ ਵੰਡੇ ਹੋਏ ਦੇਸ਼ ਇਕਜੁੱਟ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ -FB ਪਰਮਿਸ਼ਨ ਲੈ ਕੇ ਕਰ ਸਕਦੈ ਯੂਜ਼ਰਸ ਦੀ ਟ੍ਰੈਕਿੰਗ : ਟਿਮ ਕੁਕ

ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦਾ ਇਹ ਅੰਦੋਲਨ ਭਲੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹੋ ਰਿਹਾ ਹੈ ਪਰ ਇਸ ਨੇ ਇਸਲਾਮਾਬਾਦ 'ਚ ਬੈਠੇ ਪਾਕਿਸਤਾਨ ਦੇ ਸਾਸ਼ਕਾਂ ਦੇ ਮੱਥੇ 'ਤੇ ਚਿੰਤਾ ਅਤੇ ਡਰ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਸਰਕਾਰ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਇਸ ਨੂੰ ਲੈ ਕੇ ਚਿੰਤਾ ਜਤਾ ਚੁੱਕੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News