ਯੂ.ਐੱਨ. 'ਚ ਪਾਕਿ ਦਾ ਕਬੂਲਨਾਮਾ, ਕਸ਼ਮੀਰ ਨੂੰ ਮੰਨਿਆ ਭਾਰਤ ਦਾ ਹਿੱਸਾ

Tuesday, Sep 10, 2019 - 06:35 PM (IST)

ਯੂ.ਐੱਨ. 'ਚ ਪਾਕਿ ਦਾ ਕਬੂਲਨਾਮਾ, ਕਸ਼ਮੀਰ ਨੂੰ ਮੰਨਿਆ ਭਾਰਤ ਦਾ ਹਿੱਸਾ

ਜਿਨੇਵਾ— ਹੁਣ ਤੱਕ ਲਗਾਤਾਰ ਕਸ਼ਮੀਰ 'ਤੇ ਭਾਰਤ ਵਿਰੋਧੀ ਰਹੇ ਪਾਕਿਸਤਾਨ ਦਾ ਸੰਯੁਕਤ ਰਾਸ਼ਟਰ 'ਚ ਇਕ ਵੱਡਾ ਕਬੂਲਨਾਮਾ ਸਾਹਮਣੇ ਆਇਆ ਹੈ। ਸੰਯੁਕਤ ਰਾਸ਼ਟਰ ਦੀ ਬੈਠਕ 'ਚ ਸ਼ਾਮਲ ਹੋਣ ਗਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਕਬੂਲ ਕੀਤਾ ਕਿ ਜੰਮੂ-ਕਸ਼ਮੀਰ ਭਾਰਤ ਦਾ ਸੂਬਾ ਹੈ।

ਅਸਲ 'ਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਭਾਰਤ ਦੇ ਜੰਮੂ-ਕਸ਼ਮੀਰ 'ਚ ਮੁੱਖੀ ਅਧਿਕਾਰਾਂ ਦੇ ਉਲੰਘਣ ਦੀ ਗੱਲ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਨੇ ਨਾ ਚਾਹੁੰਦਿਆਂ ਹੋਇਆ ਵੀ ਕਬੂਲ ਕਰ ਲਿਆ ਕਿ ਜੰਮੂ-ਕਸ਼ਮੀਰ ਭਾਰਤੀ ਸੂਬਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦਾ ਉਲੰਘਣ ਹੋ ਰਿਹਾ ਹੈ ਇਸ ਲਈ ਕਮਿਸ਼ਨ ਉਲੰਘਣ 'ਤੇ ਧਿਆਨ ਦੇਵੇ। ਉਨ੍ਹਾਂ ਨੇ ਇਸ ਦੇ ਲਈ ਸੰਯੁਕਤ ਜਾਂਚ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ। ਪਾਕਿਸਤਾਨ ਨੇ ਅਪੀਲ ਕੀਤੀ ਕਿ ਕਸ਼ਮੀਰ ਮੁੱਦੇ 'ਤੇ ਉਹ ਚੁੱਪ ਨਾ ਰਹਿਣ। ਪਾਕਿਸਤਾਨ ਨੇ ਮੰਗਲਵਾਰ ਨੂੰ ਹੋਈ ਬੈਠਕ ਦੌਰਾਨ ਕਿਹਾ ਕਿ ਭਾਰਤ ਨੇ ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਰਾਜ ਦਾ ਰੁਤਬਾ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਲਈ ਸੰਯੁਕਤ ਜਾਂਚ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ।


author

Baljit Singh

Content Editor

Related News